ਕੈਲੀਆਂ ਤੇ ਕਾਲੀਆਂ ਮੱਝਾਂ – ਢੋਲਾ
ਪ੍ਰਸ਼ਨ 1 . ‘ਕੈਲੀਆਂ ਤੇ ਕਾਲੀਆਂ ਮੱਝਾਂ’ ਢੋਲੇ ਵਿਚ ਕਿਸ ਦੀ ਪ੍ਰਸ਼ੰਸਾ ਹੈ?
ਉੱਤਰ – ਮੱਝਾਂ ਦੀ।
ਪ੍ਰਸ਼ਨ 2 . ‘ਕੈਲੀਆਂ ਤੇ ਕਾਲੀਆਂ ਮੱਝਾਂ’ ਢੋਲੇ ਵਿਚ ਕਿਹੜੇ ਦੇਸੀ ਮਹੀਨੇ ਦਾ ਜ਼ਿਕਰ ਹੈ?
ਉੱਤਰ – ਸਾਵਣ
ਪ੍ਰਸ਼ਨ 3 . ਮੱਝਾਂ ਕੌਣ ਰੱਖ ਸਕਦੇ ਹਨ?
ਉੱਤਰ – ਵਰਿਆਮ/ਬਹਾਦਰ
ਪ੍ਰਸ਼ਨ 4 . ਮੱਝਾਂ ਕਿਨ੍ਹਾਂ ਕੋਲ ਨਹੀਂ ਰਹਿੰਦੀਆਂ?
ਉੱਤਰ – ਮਾੜਿਆਂ ਕੋਲ
ਪ੍ਰਸ਼ਨ 5 . ‘ਕੈਲੀਆਂ ਤੇ ਕਾਲੀਆਂ ਮੱਝਾਂ’ ਢੋਲੇ ਵਿਚ ਮੱਝਾਂ ਦਾ ਸੁਹੱਪਣ ਕਿਵੇਂ ਦੱਸਿਆ ਗਿਆ ਹੈ?
ਉੱਤਰ – ਮੱਝਾਂ ਦਾ ਰੰਗ ਭੂਰਾ ਅਤੇ ਕਾਲਾ ਹੈ। ਉਹ ਇਸ ਤਰ੍ਹਾਂ ਹਨ, ਜਿਵੇਂ ਅੱਲਾ ਨੇ ਅਰਸ਼ਾਂ ਤੋਂ ਲਿਆਂਦੀਆਂ ਹੋਣ।
ਪ੍ਰਸ਼ਨ 6 . ‘ਕੈਲੀਆਂ ਤੇ ਕਾਲੀਆਂ ਮੱਝਾਂ’ ਢੋਲੇ ਵਿਚ ਦਰਿਆ ਵਿੱਚ ਮੱਝਾਂ ਦਾ ਦ੍ਰਿਸ਼ ਕਿਵੇਂ ਚਿਤਰਿਆ ਗਿਆ ਹੈ?
ਉੱਤਰ – ਮੱਝਾਂ ਨੂੰ ਪਾਲਣ ਵਾਲੇ ਤਕੜੇ ਲੋਕ ਹੁੰਦੇ ਹਨ। ਇਨ੍ਹਾਂ ਨੂੰ ਮਾੜੇ ਲੋਕ ਨਹੀਂ ਰੱਖ ਸਕਦੇ। ਇਨ੍ਹਾਂ ਦੇ ਚੋਰੀ ਹੋ ਜਾਣ ਤੇ ਮਰਨ ਦਾ ਦੁੱਖ ਜਾਨ ਵਾਲੇ ਲੋਕ ਹੀ ਸਹਿ ਸਕਦੇ ਹਨ।
ਪ੍ਰਸ਼ਨ 7 . ‘ਮੱਝੀਂ ਮਾਲ ਵਰਿਆਮਾਂ ਦਾ, ਮਾੜਿਆਂ ਕੋਲ ਨਾ ਰਹਿੰਦੀਆਂ’ ਇਨ੍ਹਾਂ ਤੁਕਾਂ ਦਾ ਕੀ ਭਾਵ ਹੈ?
ਉੱਤਰ – ਇਨ੍ਹਾਂ ਤੁਕਾਂ ਦਾ ਭਾਵ ਹੈ ਕਿ ਮੱਝਾਂ ਨੂੰ ਤਕੜੇ ਅਮੀਰ ਲੋਕ ਹੀ ਰੱਖ ਸਕਦੇ ਹਨ, ਗਰੀਬ ਨਹੀਂ।