ਕੇਂਦਰੀ ਭਾਵ : ਮੇਰਾ ਬਚਪਨ
ਪ੍ਰਸ਼ਨ : ਹਰਿਭਜਨ ਸਿੰਘ ਦੀ ਕਵਿਤਾ ‘ਮੇਰਾ ਬਚਪਨ’ ਦਾ ਕੇਂਦਰੀ ਭਾਵ ਲਿਖੋ।
ਉੱਤਰ : ਹਰਿਭਜਨ ਸਿੰਘ ਦੀ ਕਵਿਤਾ ‘ਮੇਰਾ ਬਚਪਨ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ :
ਬਚਪਨ ਦੀ ਉਮਰ ਵਿੱਚ ਪਿਤਾ-ਹੀਣ ਹੋਇਆ ਵਿਅਕਤੀ ਬਚਪਨ ਦੀਆਂ ਖ਼ੁਸ਼ੀਆਂ ਤੋਂ ਵਾਂਝਿਆਂ ਰਹਿ ਜਾਂਦਾ ਹੈ। ਉਸ ਦੀ ਵਿਧਵਾ ਮਾਂ ਦੇ ਚਿਹਰੇ ਦੀ ਖੁਸ਼ੀ ਵੀ ਜਾਂਦੀ ਰਹਿੰਦੀ ਹੈ। ਮਿਹਨਤ-ਮੁਸ਼ੱਕਤ ਕਰਦਿਆਂ ਵੀ ਉਸ ਨੂੰ ਨਜ਼ਰਾਂ ਨੀਵੀਆਂ ਰੱਖਣੀਆਂ ਪੈਂਦੀਆਂ ਹਨ ਤੇ ਲੋਕਾਂ ਦੀਆਂ ਮੇਲੀਆਂ ਨਜ਼ਰਾਂ ‘ਤੋਂ ਬਚਣਾ ਪੈਂਦਾ ਹੈ। ਬਚਪਨ ਦੀ ਉਮਰ ਵਿੱਚ ਪਿਤਾ-ਹੀਣ ਹੋਏ ਵਿਅਕਤੀ ਨੂੰ ਵੱਡਾ ਹੋ ਕੇ ਵੀ ਬਚਪਨ ਦੀਆਂ ਖ਼ੁਸ਼ੀਆਂ ਖੁਸ ਜਾਣ ਦਾ ਝੋਰਾ ਲੱਗਾ ਰਹਿੰਦਾ ਹੈ।
ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ
ਵਸਤੁਨਿਸ਼ਠ ਪ੍ਰਸ਼ਨ-ਉੱਤਰ
ਪ੍ਰਸ਼ਨ 1. ਆਪਣੀ ਪੰਜਾਬੀ ਲਾਜ਼ਮੀ ਦੀ ਪਾਠ-ਪੁਸਤਕ ‘ਚ ਦਰਜ ਹਰਿਭਜਨ ਸਿੰਘ ਦੀ ਕਵਿਤਾ ਦਾ ਸਿਰਲੇਖ ਲਿਖੋ।
ਉੱਤਰ : ਮੇਰਾ ਬਚਪਨ।
ਪ੍ਰਸ਼ਨ 2. ‘ਮੇਰਾ ਬਚਪਨ’ ਕਵਿਤਾ ਕਿਸ ਸ਼ਾਇਰ ਦੀ ਰਚਨਾ ਹੈ?
ਉੱਤਰ : ਹਰਿਭਜਨ ਸਿੰਘ ਦੀ।
ਪ੍ਰਸ਼ਨ 3. ‘ਮੇਰਾ ਬਚਪਨ’ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗ਼ੈਰਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੁਲ ਜਾਂਦਾ ਹੈ?
ਉੱਤਰ : ਬਾਪ ਦੀ।
ਪ੍ਰਸ਼ਨ 4. ਪੁੱਤਰ ਦੇ ਛੇਤੀ-ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ‘ਮੇਰਾ ਬਚਪਨ’ ਕਵਿਤਾ ਦੇ ਆਧਾਰ ‘ਤੇ ਦੱਸੋ।
ਉੱਤਰ : ਮਾਂ ਦੇ।
ਪ੍ਰਸ਼ਨ 5. ਕਦੇ-ਕਦੇ ਬਾਲਾਂ ਦੇ ਕੁੱਛੜ, ਸੌਣ ਨਿਚਿੰਤ,……… ਮਾਂਵਾਂ।
‘ਮੇਰਾ ਬਚਪਨ’ ਕਵਿਤਾ ਦੀ ਸਹਾਇਤਾ ਨਾਲ ਉਪਰੋਕਤ ਕਾਵਿ-ਤੁਕ ਪੂਰੀ ਕਰੋ।
ਉੱਤਰ : ਕਦੇ-ਕਦੇ ਬਾਲਾਂ ਦੇ ਕੁੱਛੜ, ਸੌਣ ਨਿਚਿੰਤ, ਨਿਕਰਮਣ ਮਾਂਵਾਂ।
ਪ੍ਰਸ਼ਨ 6. ‘ਮੇਰਾ ਬਚਪਨ’ ਕਵਿਤਾ ‘ਚ ਮਾਂ ਨੇ ਆਪਣੇ ਹੱਥੀਂ ਆਪਣੇ ਪਤੀ ਦੀ ਚਿਤਾ ਜਲਾਈ। (ਠੀਕ/ਗ਼ਲਤ)
ਉੱਤਰ : ਠੀਕ।
ਪ੍ਰਸ਼ਨ 7. ‘ਮੇਰਾ ਬਚਪਨ’ ਕਵਿਤਾ ਵਿੱਚ ਮੂਲ ਰੂਪ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ?
(i) ਮਾਂ-ਪੁੱਤ (ii) ਪਿਉ-ਧੀ (iii) ਭੈਣ-ਭਰਾ (iv) ਨੂੰਹ-ਪੁੱਤ।
ਉੱਤਰ : ਮਾਂ-ਪੁੱਤ।