ਕੇਂਦਰੀ ਭਾਵ : ਪਵਣੁ ਗੁਰੂ ਪਾਣੀ ਪਿਤਾ


ਬਾਣੀ ਦਾ ਸਾਰ : ਪਵਣੁ ਗੁਰੂ ਪਾਣੀ ਪਿਤਾ


ਪ੍ਰਸ਼ਨ. ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਹੇਠ ਦਿੱਤੀ ਬਾਣੀ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।

ਜਾਂ

ਪ੍ਰਸ਼ਨ. ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਹੇਠ ਦਿੱਤੀ ਬਾਣੀ ਦਾ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ ।

ਉੱਤਰ : ਸੰਸਾਰ-ਰੂਪੀ ਰੰਗ-ਭੂਮੀ ਉੱਤੇ ਜੀਵ ਆਪੋ-ਆਪਣੀ ਖੇਡ ਖੇਡਦੇ ਹਨ। ਧਰਮਰਾਜ ਦੁਆਰਾ ਹਰ ਇੱਕ ਦੇ ਕੰਮਾਂ ਦੀ ਕੀਤੀ ਗਈ ਪੜਤਾਲ ਅਨੁਸਾਰ ਕੋਈ ਪਰਮਾਤਮਾ ਦੇ ਨੇੜੇ ਰਹਿੰਦਾ ਹੈ ਤੇ ਕੋਈ ਦੂਰ ਹੋ ਜਾਂਦਾ ਹੈ। ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ ਹੈ, ਉਹ ਆਪਣੀ ਮਿਹਨਤ ਸਫਲੀ ਕਰ ਜਾਂਦੇ ਹਨ ਅਤੇ ਕਈ ਹੋਰ ਜੀਵਾਂ ਨੂੰ ਠੀਕ ਰਾਹ ਉੱਤੇ ਪਾਉਂਦੇ ਹੋਏ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੁੰਦੇ ਹਨ।