ਕੇਂਦਰੀ ਭਾਵ : ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ)
ਪ੍ਰਸ਼ਨ : ਸ਼ਿਵ ਕੁਮਾਰ ਬਟਾਲਵੀ ਦੇ ‘ਗੀਤ’ (ਤੈਨੂੰ ਦਿਆਂ ਹੰਝੂਆਂ ਦਾ ਭਾੜਾ) ਦਾ ਕੇਂਦਰੀ ਭਾਵ ਲਿਖੋ।
ਉੱਤਰ : ਦੁਨਿਆਵੀ/ਸਰੀਰਿਕ ਦੁੱਖਾਂ ਦਾ ਅੰਤ ਮੌਤ ਵਿੱਚ ਹੀ ਹੈ। ਪਰ ਮਨੁੱਖ ਨੂੰ ਮਨਚਾਹੀ ਮੌਤ ਵੀ ਨਹੀਂ ਮਿਲਦੀ। ਇਸ ਗੀਤ ਵਿਚਲੀ ਜਿੰਦ ਜੀਵਨ ਦੇ ਦੁੱਖਾਂ ਦਾ ਅੰਤ ਮੌਤ ਵਿੱਚ ਹੀ ਲੱਭਦੀ ਹੈ ਪਰ ਮੌਤ ਵੀ ਉਸ ਨੂੰ ਰੁੱਸੀ ਅਥਵਾ ਬਹਾਨੇ ਬਣਾਉਂਦੀ ਪ੍ਰਤੀਤ ਹੁੰਦੀ ਹੈ।
ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਸ਼ਿਵ ਕੁਮਾਰ ਬਟਾਲਵੀ ਦੀ ਆਪਣੇ ਪਾਠ-ਕ੍ਰਮ ‘ਚ ਸ਼ਾਮਲ ਕਵਿਤਾ ਦਾ ਨਾਂ ਲਿਖੋ।
ਉੱਤਰ : ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ)।
ਪ੍ਰਸ਼ਨ 2. ‘ਗੀਤ’ (ਤੈਨੂੰ ਦਿਆਂ ਹੰਝੂਆਂ ਦਾ ਭਾੜਾ) ਕਾਵਿ-ਰਚਨਾ ਕਿਸ ਕਵੀ ਦੀ ਰਚਨਾ ਹੈ?
ਉੱਤਰ : ਸ਼ਿਵ ਕੁਮਾਰ ਬਟਾਲਵੀ ਦੀ।
ਪ੍ਰਸ਼ਨ 3. ਸ਼ਿਵ ਕੁਮਾਰ ਬਟਾਲਵੀ ਨੇ ਆਪਣਾ ‘ਗੀਤ’ ਕਿਸ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ?
ਉੱਤਰ : ਭੱਠੀ ਵਾਲੀ ਨੂੰ ।
ਪ੍ਰਸ਼ਨ 4. ਕਵੀ ਭੱਠੀ ਵਾਲੀ ਨੂੰ ਛੇਤੀ ਕਰਨ ਲਈ ਕਿਉਂ ਆਖਦਾ ਹੈ? ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਤੇ ਆਧਾਰਿਤ ਦੱਸੋ।
ਉੱਤਰ : ਕਿਉਂਕਿ ਉਸ ਨੇ ਬਹੁਤ ਦੂਰ ਜਾਣਾ ਹੈ।
ਪ੍ਰਸ਼ਨ 5. ਮੇਰੇ ਵਾਰੀ ਪੱਤਿਆਂ ਦੀ
ਪੰਡ………..ਹੋ ਗਈ।
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ……. ਹੋ ਗਈ।
ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਗੀਤ’ ਦੀਆਂ ਉਪਰੋਕਤ ਕਾਵਿ ਸਤਰਾਂ ਪੂਰੀਆਂ ਕਰੋ।
ਉੱਤਰ : ਮੇਰੇ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ।
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ।
ਪ੍ਰਸ਼ਨ 6. ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਗੀਤ’ ਅਨੁਸਾਰ ਉਸ ਕੋਲ ਚੁੰਗ ਦੀ ਬੋਰੀ ਹੈ। (ਠੀਕ/ਗਲਤ)
ਉੱਤਰ : ਗਲਤ।
ਪ੍ਰਸ਼ਨ 7. ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਗੀਤ’ ਅਨੁਸਾਰ ਹਵਾਵਾਂ ਵਰਲਾਪ ਕਰ ਕੇ ਸੌਂ ਗਈਆਂ ਹਨ। (ਠੀਕ/ਗਲਤ)
ਉੱਤਰ : ਠੀਕ।
ਪ੍ਰਸ਼ਨ 8. ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੀ ਮੂਲ ਸੁਰ ਕੀ ਹੈ?
(i) ਉਦਾਸ, (ii) ਚੜ੍ਹਦੀ ਕਲਾ, (iii) ਰੁਮਾਂਟਿਕ, (iv) ਬਾਗੀਆਨਾ।
ਉੱਤਰ : ਉਦਾਸ।