Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਕੁਸ਼ਾਨ ਸ਼ਾਸਕ


ਪ੍ਰਸ਼ਨ. ਕੁਸ਼ਾਨ ਸ਼ਾਸਕਾਂ ਦਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਵ ਸੀ?

ਉੱਤਰ : ਭਾਰਤ ਦੇ ਇਤਿਹਾਸ ਵਿੱਚ ਕੁਸ਼ਾਨ ਸ਼ਾਸਕਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਉਹਨਾਂ ਨੇ ਭਾਰਤ ਵਿੱਚ ਇੱਕ ਮਹਾਨ ਸਾਮਰਾਜ ਦੀ ਨੀਂਹ ਰੱਖੀ ਜਿਸ ਵਿੱਚ ਭਾਰਤ, ਚੀਨ ਤੇ ਅਫ਼ਗਾਨਿਸਤਾਨ ਦੇ ਕਈ ਇਲਾਕੇ ਸ਼ਾਮਲ ਸਨ। ਕੁਸ਼ਾਨ ਹੂ-ਚੀਂ ਕਬੀਲੇ ਦੀ ਇੱਕ ਸ਼ਾਖਾ ਸੀ। ਇਸ ਵੰਸ਼ ਦਾ ਪਹਿਲਾ ਸ਼ਾਸਕ ਕਜੂਲ ਕੈਡਫਿਸਿਜ਼ ਅਤੇ ਦੂਜਾ ਵਿਮ ਕੈਡਫਿਸਿਜ਼ ਸੀ। ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਨਿਸ਼ਕ (120-162 ਈ.) ਸੀ।

ਅਸਲ ਵਿੱਚ ਅਸ਼ੋਕ ਤੋਂ ਲੈ ਕੇ ਗੁਪਤ ਕਾਲ ਤੱਕ ਜਿੰਨੀ ਪ੍ਰਸਿੱਧੀ ਕਨਿਸ਼ਕ ਦੀ ਹੋਈ ਹੈ ਹੋਰ ਕਿਸੇ ਦੀ ਨਹੀਂ ਹੋਈ। ਉਹ ਮਹਾਨ ਵਿੱਜਈ ਸੀ। ਉਸ ਨੇ ਚੀਨ ਦੇ ਕਈ ਇਲਾਕਿਆਂ ਉੱਤੇ ਵੀ ਆਪਣਾ ਅਧਿਕਾਰ ਕਰ ਲਿਆ ਸੀ। ਉਸ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ ਤੇ ਉਸ ਨੇ ਬੁੱਧ ਧਰਮ ਦੇ ਪ੍ਰਚਾਰ ਦਾ ਹਰ ਸੰਭਵ ਯਤਨ ਕੀਤਾ । ਇਸ ਦੇ ਰਾਜ ਕਾਲ ਦੀ ਇੱਕ ਹੋਰ ਮਹੱਤਤਾ ਹੈ ਕਿ ਬੋਧੀਆਂ ਦੀ ਚੌਥੀ ਸਭਾ ਉਸ ਦੇ ਰਾਜ ਕਾਲ ਵਿੱਚ ਕਸ਼ਮੀਰ ਵਿੱਚ ਬੁਲਾਈ ਗਈ ਸੀ। ਇਸ ਕਾਲ ਵਿੱਚ ਮਹਾਂਯਾਨ ਬੁੱਧ ਧਰਮ ਦੀ ਸ਼ਾਖਾ ਨੇ ਜਨਮ ਲਿਆ।

ਭਾਰਤ ਦੇ ਇਤਿਹਾਸ ਵਿੱਚ ਉਸ ਕਾਲ ਦਾ ਮਹੱਤਵ ਸੰਸਾਰ ਪ੍ਰਸਿੱਧ ਗੰਧਾਰ ਕਲਾ ਸ਼ੈਲੀ ਕਾਰਨ ਵੀ ਹੈ। ਗੰਧਾਰ ਕਲਾ ਵਿੱਚ ਸ਼ੈਲੀ ਤਾਂ ਯੂਨਾਨੀ ਸੀ, ਪਰ ਭਾਵ ਤੇ ਵਿਸ਼ੇ ਭਾਰਤੀ ਸਨ। ਮਥਰਾ ਸ਼ੈਲੀ ਵੀ ਕੁਸ਼ਾਨ ਕਾਲ ਵਿੱਚ ਵਧੀ ਫੁਲੀ ਸੀ। ਇਸ ਸ਼ੈਲੀ ਦੇ ਵਿਸ਼ੇ ਤੇ ਭਾਵ ਦੋਵੇਂ ਹੀ ਭਾਰਤੀ ਸਨ। ਦੋਹਾਂ ਸ਼ੈਲੀਆਂ ਅਧੀਨ ਬੁੱਧ ਦੀਆਂ ਬਹੁਤ ਸਾਰੀਆਂ ਮੂਰਤੀਆਂ ਬਣਾਈਆਂ ਗਈਆਂ। ਕਨਿਸ਼ਕ ਦੁਆਰਾ ਬਣਾਇਆ ਗਿਆ ਪਿਸ਼ਾਵਰ ਵਿੱਚ 13 ਮੰਜਲਾਂ ਵਾਲਾ ਸਤੰਭ ਬਹੁਤ ਪ੍ਰਸਿੱਧ ਹੈ। ਕੁਸ਼ਾਨ ਸ਼ਾਸਕਾਂ ਨੇ ਨਾਗਾਰਜੁਨ, ਚਰਕ, ਵਸੂ ਮਿੱਤਰ ਤੇ ਅਸ਼ਵਘੋਸ਼ ਆਦਿ ਵਿਦਵਾਨਾਂ ਨੂੰ ਸੁਰਖਿਅਣ ਦੇ ਕੇ ਸਾਹਿਤਕ ਵਿਕਾਸ ਵਿਚ ਖਾਸ ਯੋਗਦਾਨ ਦਿੱਤਾ। ਕੁਸ਼ਾਨਾਂ ਅਧੀਨ ਭਾਰਤ ਦਾ ਵਿਦੇਸ਼ੀ ਵਿਉਪਾਰ ਵੀ ਬਹੁਤ ਪ੍ਰਫੁਲਤ ਹੋਇਆ ਸੀ। ਇਸ ਕਾਲ ਵਿੱਚ ਬੁੱਧ ਧਰਮ ਦਾ ਵਿਕਾਸ ਵੀ ਬਹੁਤ ਹੋਇਆ ਸੀ।


प्रश्न. भारत के इतिहास में कुषाण शासकों का क्या महत्व था?

उत्तर: भारत के इतिहास में कुषाण शासकों का अपना विशेष महत्व है। उन्होंने भारत में एक महान साम्राज्य की नींव रखी जिसमें भारत, चीन और अफगानिस्तान के कई क्षेत्र शामिल थे।  कुषाण हू-चिन कबीले की एक शाखा थे। इस वंश का पहला शासक काजुल कैडफिसेस और दूसरा विम कैडफिसेस था। इस वंश का सबसे प्रसिद्ध राजा कनिष्क (120-162 ई.) था।

वस्तुतः अशोक से लेकर गुप्तकाल तक कनिष्क को जितनी लोकप्रियता प्राप्त थी, उतनी किसी ओर की नहीं हुई। वे एक महान योद्धा थे। उन्होंने चीन के कई इलाकों पर भी कब्ज़ा कर लिया था। उन्होंने बौद्ध धर्म अपना लिया था और उन्होंने बौद्ध धर्म के प्रचार-प्रसार के लिए हर संभव प्रयास किये। उनके शासनकाल का एक और महत्व यह है कि उनके शासनकाल के दौरान बौद्धों की चौथी परिषद कश्मीर में बुलाई गई थी।  इसी काल में बौद्ध धर्म की महायान शाखा का जन्म हुआ।

भारतीय इतिहास में उस काल का महत्व विश्व प्रसिद्ध गांधार कला शैली के कारण भी है।  गांधार कला की शैली ग्रीक थी, लेकिन अर्थ और विषय भारतीय थे। कुषाण काल में मथुरा शैली का भी विकास हुआ। इस शैली का विषय और भाव दोनों ही भारतीय थे। दोनों शैलियों के तहत कई बुद्ध छवियां बनाई गईं। पेशावर में कनिष्क द्वारा बनवाया गया 13 मंजिला स्तंभ बहुत लोकप्रिय है। कुषाण शासकों ने नागार्जुन, चरक, वसु मित्र और अश्वघोष जैसे विद्वानों को संरक्षण देकर साहित्यिक विकास में विशेष योगदान दिया।  कुषाणों के शासनकाल में भारत का विदेशी व्यापार भी फला-फूला। इस काल में बौद्ध धर्म का भी खूब विकास हुआ।


Question. What was the importance of Kushan rulers in the history of India?

Answer: Kushan rulers have their own special importance in the history of India. They laid the foundation of a great empire in India that included many areas of India, China and Afghanistan. The Kushans were a branch of the Hu-Chin clan. The first ruler of this dynasty was Kajul Kadphises and the second was Vim Kadphises. The most famous king of this dynasty was Kanishka (120-162 AD).

In fact, from Ashoka to the Gupta period, no one else enjoyed as much popularity as Kanishka. He was a great warrior. He also captured many areas of China. He had adopted Buddhism and made every possible effort to spread Buddhism. Another significance of his reign is that during his reign the fourth council of Buddhists was convened in Kashmir.  It was during this period that the Mahayana branch of Buddhism was born.

The importance of that period in Indian history is also due to the world famous Gandhara art style. The style of Gandharan art was Greek, but the meaning and themes were Indian.  Mathura style also developed during the Kushan period. Both the subject and the spirit of this style were Indian. Many Buddha images were created under both styles. The 13-storey pillar built by Kanishka in Peshawar is very popular. The Kushan rulers made a special contribution to literary development by patronizing scholars like Nagarjuna, Charaka, Vasu Mitra and Ashvaghosha. India’s foreign trade also flourished during the reign of the Kushans. Buddhism also developed a lot during this period.