ਕੁਸ਼ਤੀ-ਮੇਲੇ ਲਈ ਸੱਦਾ-ਪੱਤਰ


ਕਿਸੇ ਕੁਸ਼ਤੀ-ਮੇਲੇ ਲਈ ਸੱਦਾ-ਪੱਤਰ ਲਿਖੋ।


ਕੁਸ਼ਤੀ-ਮੇਲਾ

ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਹਿਲਵਾਨ ਬਲਕਾਰ ਸਿੰਘ ਜੀ ਦੀ ਯਾਦ ਵਿੱਚ ਪਿਛਲੇ ਸਾਲ ਵਾਂਗ ਇਸ ਸਾਲ ਵੀ ਪਿੰਡ ………, ਜ਼ਿਲ੍ਹਾ ………. ਵਿਖੇ ਮਿਤੀ ……….. ਨੂੰ ਇੱਕ ਕੁਸ਼ਤੀ-ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਇਲਾਕੇ ਦੇ ਪ੍ਰਸਿੱਧ ਪਹਿਲਵਾਨ ਹਿੱਸਾ ਲੈ ਰਹੇ ਹਨ। ਇਹ ਕੁਸ਼ਤੀ-ਮੁਕਾਬਲੇ ਸਵੇਰੇ 10-00 ਵਜੇ ਅਰੰਭ ਹੋਣਗੇ।

ਖੇਡਾਂ ਦੇ ਰਾਜ ਮੰਤਰੀ ਸ. …………ਜੀ ਸ਼ਾਮ 5-00 ਵਜੇ ਜੇਤੂਆਂ ਨੂੰ ਇਨਾਮ ਦੇਣਗੇ।

ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਕੁਸ਼ਤੀ-ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ ਹੈ।

ਪ੍ਰਾਰਥਕ :

ਪ੍ਰਬੰਧਕ