ਕੁਲਫ਼ੀ (ਸੁਜਾਨ ਸਿੰਘ)

ਜਮਾਤ – ਦਸਵੀਂ

ਵੰਨਗੀ – ਕਹਾਣੀ ਭਾਗ

ਕੁਲਫ਼ੀ ਕਹਾਣੀ MCQ

ਪ੍ਰਸ਼ਨ 1. ਸੁਜਾਨ ਸਿੰਘ ਦਾ ਜਨਮ ਕਦੋਂ ਹੋਇਆ?

(ੳ) 1809 ਈ. ਵਿੱਚ
(ਅ) 1909 ਈ. ਵਿੱਚ
(ੲ)  1919 ਈ. ਵਿੱਚ
(ਸ)  1929 ਈ. ਵਿੱਚ

ਪ੍ਰਸ਼ਨ 2. ਸੁਜਾਨ ਸਿੰਘ ਦਾ ਜਨਮ ਕਿੱਥੇ ਹੋਇਆ?

(ੳ) ਡੇਰਾ ਬਾਬਾ ਨਾਨਕ (ਗੁਰਦਾਸਪੁਰ)
(ਅ) ਚੱਕ ਹਮੀਦ ਜ਼ਿਲ੍ਹਾ ਜਿਹਲਮ (ਪਾਕਿਸਤਾਨ)
(ੲ)  ਪਿੰਡ ਧਮਿਆਲ (ਰਾਵਲਪਿੰਡੀ)
(ਸ)  ਬੱਸੀ ਪਠਾਣਾ

ਪ੍ਰਸ਼ਨ 3. ਸੁਜਾਨ ਸਿੰਘ ਦੇ ਪਿਤਾ ਦਾ ਕੀ ਨਾਂ ਸੀ?

(ੳ) ਭਾਈ ਬਹਾਦਰ ਚੰਦ
(ਅ) ਸ. ਹਕੀਮ ਸਿੰਘ
(ੲ)  ਸ. ਜੀਵਨ ਸਿੰਘ
(ਸ)  ਸ. ਕਾਕਾ ਸਿੰਘ

ਪ੍ਰਸ਼ਨ 4. ਸੁਜਾਨ ਸਿੰਘ ਦੀ ਉਮਰ ਕਿੰਨੇ ਸਾਲਾਂ ਦੀ ਸੀ ਜਦ ਉਸ ਦੇ ਪਿਤਾ ਦਾ ਦਿਹਾਂਤ ਹੋਇਆ?

(ੳ) ਛੇ ਸਾਲਾਂ ਦੀ
(ਅ) ਨੌਂ ਸਾਲਾਂ ਦੀ
(ੲ)  ਦਸ ਸਾਲਾਂ ਦੀ
(ਸ)  ਗਿਆਰਾਂ ਸਾਲਾਂ ਦੀ

ਪ੍ਰਸ਼ਨ 5. ਸੁਜਾਨ ਸਿੰਘ ਕਿਸ ਅਹੁਦੇ ਤੋਂ ਰਿਟਾਇਰ ਹੋਏ?

(ੳ) ਸਕੂਲ ਅਧਿਆਪਕ ਦੇ
(ਅ) ਕਲਰਕ ਦੇ
(ੲ)  ਪ੍ਰੋਫ਼ੈਸਰ ਦੇ
(ਸ)  ਪ੍ਰਿੰਸੀਪਲ ਦੇ

ਪ੍ਰਸ਼ਨ 6. ਪ੍ਰਿੰਸੀਪਲ ਸੁਜਾਨ ਸਿੰਘ ਦਾ ਕਹਾਣੀ – ਸੰਗ੍ਰਹਿ ਕਿਹੜਾ ਸੀ?

(ੳ) ਸ਼ਹਿਰ ਤੇ ਗ੍ਰਾਂ
(ਅ) ਹੰਝੂਆਂ ਦੇ ਹਾਰ
(ੲ)  ਸਾਂਝੀ ਕੰਧ
(ਸ)  ਇੱਕ ਛਿੱਟ ਚਾਨਣ ਦੀ

ਪ੍ਰਸ਼ਨ 7. ਪ੍ਰਿੰਸੀਪਲ ਸੁਜਾਨ ਸਿੰਘ ਨੂੰ ਕਿਸ ਪੁਸਤਕ ਲਈ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ?

(ੳ) ਸਭ ਰੰਗ ਲਈ
(ਅ) ਨਰਕਾਂ ਦੇ ਦੇਵਤੇ ਲਈ
(ੲ)  ਸ਼ਹਿਰ ਤੇ ਗ੍ਰਾਂ ਲਈ
(ਸ)  ਨਵਾਂ ਰੰਗ ਲਈ

ਪ੍ਰਸ਼ਨ 8. ਪ੍ਰਿੰਸੀਪਲ ਸੁਜਾਨ ਸਿੰਘ ਦਾ ਦਿਹਾਂਤ ਕਦੋਂ ਹੋਇਆ?

(ੳ) 1993 ਈ. ਵਿੱਚ
(ਅ) 1995 ਈ. ਵਿੱਚ
(ੲ)  1990 ਈ. ਵਿੱਚ
(ਸ)  1992 ਈ. ਵਿੱਚ

ਪ੍ਰਸ਼ਨ 9. ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਕਿਹੜੀ ਹੈ?

(ੳ) ਅੰਗ – ਸੰਗ
(ਅ) ਕੁਲਫੀ
(ੲ)  ਧਰਤੀ ਹੇਠਲਾ ਬਲਦ
(ਸ)  ਬਾਗ਼ੀ ਦੀ ਧੀ

ਪ੍ਰਸ਼ਨ 10. ‘ਕੁਲਫੀ’ ਕਹਾਣੀ ਦਾ ਲੇਖਕ ਕੌਣ ਹੈ?

(ੳ) ਗੁਰਬਖ਼ਸ਼ ਸਿੰਘ
(ਅ) ਵਰਿਆਮ ਸਿੰਘ ਸੰਧੂ
(ੲ)  ਸੁਜਾਨ ਸਿੰਘ
(ਸ)  ਕੁਲਵੰਤ ਸਿੰਘ ਵਿਰਕ

ਪ੍ਰਸ਼ਨ 11. ਕਹਾਣੀਕਾਰ ਸੁਜਾਨ ਸਿੰਘ ਅਨੁਸਾਰ ਮਹੀਨੇ ਦੇ ਪਹਿਲੇ ਕਿੰਨੇ ਦਿਨ ਝੱਟ – ਪੱਟ ਮੁੱਕ ਜਾਂਦੇ ਹਨ?

(ੳ) ਦਸ
(ਅ) ਪੰਦਰਾਂ
(ੲ)  ਵੀਹ
(ਸ)  ਪੰਝੀ

ਪ੍ਰਸ਼ਨ 12 . ਕਹਾਣੀਕਾਰ ਸੁਜਾਨ ਸਿੰਘ ਅਨੁਸਾਰ ਉਸ ਦੀ ਤਨਖ਼ਾਹ ਮਹੀਨੇ ਦੇ ਪਹਿਲੇ ਕਿੰਨੇ ਦਿਨਾਂ ਵਿੱਚ ਉੱਡ – ਪੁੱਡ ਜਾਂਦੀ ਹੈ?

(ੳ) ਦਸ ਦਿਨਾਂ ਵਿੱਚ
(ਅ) ਦਸ – ਬਾਰਾਂ ਦਿਨਾਂ ਵਿੱਚ
(ੲ)  ਪੰਦਰਾਂ ਦਿਨਾਂ ਵਿੱਚ
(ਸ)  ਵੀਹ ਦਿਨਾਂ ਵਿੱਚ

ਪ੍ਰਸ਼ਨ 13. ਕਿਸ ਦਾ ਹੌਕਾ ਸੁਣ ਕੇ ਕਹਾਣੀਕਾਰ ਦੇ ਮੂੰਹ ਵਿੱਚ ਪਾਣੀ ਆ ਗਿਆ?

(ੳ) ਮੁਰਮੁਰੇ ਵਾਲੇ ਦਾ
(ਅ) ਗੋਲ – ਗੱਪੇ ਵਾਲ਼ੇ ਦਾ
(ੲ)  ਕੁਲਫੀ ਵਾਲ਼ੇ ਦਾ
(ਸ)  ਅੰਬਾਂ ਵਾਲ਼ੇ ਦਾ

ਪ੍ਰਸ਼ਨ 14. ਕਹਾਣੀਕਾਰ ਅਨੁਸਾਰ ਪੈਸੇ ਦੀ ਤੰਗੀ ਕਿਸ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ?

(ੳ) ਜੇਲ੍ਹ ਦੀ
(ਅ) ਹਵਾਲਾਤ ਦੀ
(ੲ)  ਕੈਦ ਦੀ
(ਸ)  ਗ਼ੁਲਾਮੀ ਦੀ

ਪ੍ਰਸ਼ਨ 15. ਕਹਾਣੀਕਾਰ ਨੂੰ ਕਿਸ ਨੇ ਹਲੂਣ ਕੇ ਜਗਾ ਦਿੱਤਾ?

(ੳ) ਘਰਵਾਲੀ ਨੇ
(ਅ) ਪਿਤਾ ਨੇ
(ੲ)  ਦਾਰ ਜੀ ਨੇ
(ਸ)  ਕਾਕੇ ਨੇ

ਪ੍ਰਸ਼ਨ 16. ਕਾਕੇ ਨੇ ਆਪਣੇ ਪਿਤਾ/ਦਾਰ ਜੀ ਤੋਂ ਟਕਾ ਕੀ ਲੈਣ ਲਈ ਮੰਗਿਆ?

(ੳ) ਕੁਲਫੀ
(ਅ) ਮੁਰਮੁਰੇ
(ੲ)  ਚਾਕਲੇਟ
(ਸ)  ਮਰੂੰਡਾ

ਪ੍ਰਸ਼ਨ 17. ਕਹਾਣੀਕਾਰ ਸੁਜਾਨ ਸਿੰਘ ਜੂਨ ਮਹੀਨੇ ਦੀ ਕਿਸ ਤਾਰੀਖ ਦੀ ਗੱਲ ਕਰਦਾ ਹੈ?

(ੳ) ਪੰਦਰਾਂ ਦੀ
(ਅ) ਅਠਾਰਾਂ ਦੀ
(ੲ)  ਵੀਹ ਦੀ
(ਸ)  ਛੱਬੀ ਦੀ

ਪ੍ਰਸ਼ਨ 18. ਪਹਿਲੀ ਜੰਗ ਤੋਂ ਮਗਰੋਂ ਜਦੋਂ ਬਹੁਤ ਮਹਿੰਗਾਈ ਹੋ ਗਈ ਸੀ ਤਾਂ ਲੇਖਕ ਨੂੰ ਖਰਚਣ ਲਈ ਕੀ ਮਿਲਦਾ ਸੀ ?

(ੳ) ਟਕਾ
(ਅ) ਧੋਲਾ
(ੲ) ਆਨਾ
(ਸ) ਦੁਆਨੀ

ਪ੍ਰਸ਼ਨ 19. ਕਿੰਨੇ ਦੇ ਲਿਆਂਦੇ ਛੋਲੇ ਮੁੱਕਣ ਵਿੱਚ ਨਹੀਂ ਸਨ ਆਉਂਦੇ ?

(ੳ) ਆਨੇ ਦੇ
(ਅ) ਦੁਆਨੀ ਦੇ
(ੲ) ਟਕੇ ਦੇ
(ਸ) ਧੇਲੇ ਦੇ

ਪ੍ਰਸ਼ਨ 20. ਕਹਾਣੀਕਾਰ ਕੋਲ ਟਕਾ ਨਾ ਹੋਣ ਕਾਰਨ ਉਸ ਨੇ ਕਾਕੇ ਨੂੰ ਟਾਲਣ ਲਈ ਕਿਹੜਾ ਲਾਲਚ ਦਿੱਤਾ?

(ੳ) ਖਿਡਾਉਣੇ ਲੈ ਕੇ ਦੇਣ ਦਾ
(ਅ) ਕੱਪੜੇ ਲੈ ਕੇ ਦੇਣ ਦਾ
(ੲ) ਸ਼ਾਮੀਂ ਕੁਲਫ਼ੀ ਖਵਾਉਣ ਦਾ
(ਸ) ਪੰਘੂੜੇ ਝੂਟਣ ਦਾ

ਪ੍ਰਸ਼ਨ 21. ਕਹਾਣੀਕਾਰ ਟਕੇ ਦੀ ਮੰਗ ਤੋਂ ਬਚਣ ਲਈ ਕੀਮਤੀ ਸਮੇਂ ਨੂੰ ਕਿੱਥੇ ਬਰਬਾਦ ਕਰਦਾ ਰਿਹਾ?

(ੳ) ਸੜਕਾਂ ‘ਤੇ
(ਅ) ਕੋਠੇ ‘ਤੇ
(ੲ) ਬਜ਼ਾਰ ਵਿੱਚ
(ਸ) ਪਾਰਕ ਵਿੱਚ

ਪ੍ਰਸ਼ਨ 22. ਕਾਕੇ ਲਈ ਅਸਮਾਨ ਦੇ ਤਾਰੇ ਕੀ ਸਨ?

(ੳ) ਫੁੱਲ
(ਅ) ਰੁਪਈਏ
(ੲ) ਪੈਸੇ
(ਸ) ਟਕੇ

ਪ੍ਰਸ਼ਨ 23. ਕਹਾਣੀਕਾਰ ਨੇ ਆਪਣੇ ਸਾਥੀ ਤੋਂ ਕਿੰਨੇ ਰੁਪਏ ਲਏ ?

(ੳ) ਤਿੰਨ
(ਅ) ਦਸ
(ੲ) ਪੰਜ
(ਸ) ਪੰਦਰਾਂ

ਪ੍ਰਸ਼ਨ 24. ਨੀਂਦ ਵਿੱਚ ਬੁੜਬੁੜਾਉਂਦਾ ਕਾਕਾ ਕਿਸ ਚੀਜ਼ ਦੀ ਮੰਗ ਕਰ ਰਿਹਾ ਸੀ ?

(ੳ) ਮੁਰਮਰੇ ਦੀ
(ਅ) ਕੁਲਫ਼ੀ ਦੀ
(ੲ) ਟਕੇ ਦੀ
(ਸ) ਪੈਸਿਆਂ ਦੀ

ਪ੍ਰਸ਼ਨ 25. ਕੁਲਫ਼ੀ ਵਾਲਾ ਕਿਸ ਨੂੰ ਕੁਲਫ਼ੀ ਦੇਣ ਦੇ ਆਹਰ ਵਿੱਚ ਸੀ ?

(ੳ) ਬੱਚਿਆਂ ਨੂੰ
(ਅ) ਕਹਾਣੀਕਾਰ ਨੂੰ
(ੲ) ਸ਼ਾਹ ਜੀ ਦੇ ਲੜਕੇ ਨੂੰ
(ਸ) ਸ਼ਾਹ ਜੀ ਦੇ ਨੌਕਰ ਨੂੰ

ਪ੍ਰਸ਼ਨ 26. ਸ਼ਾਹ ਜੀ ਦੇ ਮੁੰਡੇ ਦੀ ਉਮਰ ਕਿੰਨੀ ਕੁ ਸੀ?

(ੳ) ਪੰਜ ਕੁ ਸਾਲਾਂ ਦੀ
(ਅ) ਅੱਠਾਂ ਕੁ ਸਾਲਾਂ ਦੀ
(ੲ) ਦਸ ਸਾਲਾਂ ਦੀ
(ਸ) ਬਾਰਾਂ ਸਾਲਾਂ ਦੀ

ਪ੍ਰਸ਼ਨ 27. ਸ਼ਾਹ ਜੀ ਦਾ ਲੜਕਾ ਕਾਕੇ ਤੋਂ ਕਿੰਨਾ ਵੱਡਾ ਸੀ?

(ੳ) ਦੋ ਕੁ ਸਾਲ
(ਅ) ਤਿੰਨ ਕੁ ਸਾਲ
(ੲ) ਪੰਜ ਕੁ ਸਾਲ
(ਸ) ਛੇ ਕੁ ਸਾਲ

ਪ੍ਰਸ਼ਨ 28. ਸ਼ਾਹ ਜੀ ਦਾ ਲੜਕਾ ਕਿੱਥੇ ਜਾ ਡਿੱਗਾ ਸੀ?

(ੳ) ਸੜਕ ‘ਤੇ
(ਅ) ਗਲੀ ਵਿੱਚ
(ੲ) ਨਾਲੀ ਵਿੱਚ
(ਸ) ਪਾਣੀ ਵਿੱਚ

ਪ੍ਰਸ਼ਨ 29. ਕਹਾਣੀਕਾਰ ਦੇ ਘਰ ਕੌਣ ਉਲਾਂਭਾ ਲੈ ਕੇ ਆਇਆ?

(ੳ) ਕੁਲਫੀ ਵਾਲਾ
(ਅ) ਸ਼ਾਹ ਜੀ ਦਾ ਲੜਕਾ
(ੲ) ਸ਼ਾਹ ਜੀ
(ਸ) ਸ਼ਾਹਣੀ

ਪ੍ਰਸ਼ਨ 30. ਕਿਸ ਦਾ ਸਰੀਰ ਭਖ ਰਿਹਾ ਸੀ?

(ੳ) ਕੁਲਫ਼ੀ ਵਾਲ਼ੇ ਦਾ
(ਅ) ਸ਼ਾਹਣੀ ਦਾ
(ੲ) ਕਾਕੇ ਦਾ
(ਸ) ਕਹਾਣੀਕਾਰ ਦਾ