ਕੁਲਫ਼ੀ: ਇੱਕ ਦੋ ਸ਼ਬਦਾਂ ਵਿੱਚ ਉੱਤਰ
ਕੁਲਫ਼ੀ : ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਸੁਜਾਨ ਸਿੰਘ ਦੀ ਕਿਹੜੀ ਕਹਾਣੀ ਸ਼ਾਮਲ ਕੀਤੀ ਗਈ ਹੈ?
ਉੱਤਰ : ਕੁਲਫ਼ੀ।
ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਕਹਾਣੀ ‘ਕੁਲਫ਼ੀ’ ਦਾ ਲੇਖਕ ਕੌਣ ਹੈ?
ਉੱਤਰ : ਸੁਜਾਨ ਸਿੰਘ।
ਪ੍ਰਸ਼ਨ 3. ਕਹਾਣੀਕਾਰ/ਮੈਂ-ਪਾਤਰ ਨੂੰ ਕੀ ਚੁੱਭ ਰਿਹਾ ਸੀ?
ਉੱਤਰ : ਪੱਠੇ ਦੀ ਸਫ਼।
ਪ੍ਰਸ਼ਨ 4. ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਕਿਹੜੀ ਤੰਗੀ ਹੁੰਦੀ ਹੈ?
ਉੱਤਰ : ਪੈਸੇ ਦੀ।
ਪ੍ਰਸ਼ਨ 5. ਬਜ਼ਾਰ ਦੀ ਉਧਾਰ ਦੀ ਸਾਖ ’ਤੇ ਕਿਸ ਦੇ ਘਰ ਦਾ ਖ਼ਰਚ ਚੱਲਦਾ ਸੀ?
ਉੱਤਰ : ਲੇਖਕ/ਕਹਾਣੀਕਾਰ ਦੇ।
ਪ੍ਰਸ਼ਨ 6. ਲੇਖਕ/ਕਹਾਣੀਕਾਰ/ਮੈਂ-ਪਾਤਰ ਨੂੰ ਖ਼ਰਚਣ ਲਈ ਕੀ ਮਿਲਦਾ ਸੀ?
ਉੱਤਰ : ਧੇਲਾ।
ਪ੍ਰਸ਼ਨ 7. ‘ਮੁਰਮੁਰਾ ਤੇ ਮਿੱਠਾ ਹੁੰਦੈ।’ ਇਹ ਸ਼ਬਦ ਕਿਸ ਨੇ ਕਹੇ?
ਉੱਤਰ : ਕਾਕੇ ਨੇ।
ਪ੍ਰਸ਼ਨ 8. “ਮੁਰਮੁਰੇ ਨਾਲ ਖੰਘ ਲੱਗ ਜਾਂਦੀ ਏ।” ਇਹ ਸ਼ਬਦ ਕਿਸ ਦੇ ਹਨ?
ਉੱਤਰ : ਲੇਖਕ/ਕਹਾਣੀਕਾਰ ਦੇ।
ਪ੍ਰਸ਼ਨ 9. ਲੇਖਕ ਕਹਾਣੀਕਾਰ/ਮੈਂ-ਪਾਤਰ ਕੜਕਦੀ ਧੁੱਪ ਵਿੱਚ ਬਾਹਰ ਕਿਉਂ ਨਿਕਲ ਗਿਆ ਸੀ?
ਉੱਤਰ : ਇਸ ਲਈ ਕਿ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ।
ਪ੍ਰਸ਼ਨ 10. ਕੌਣ ਸੜਕਾਂ ‘ਤੇ ਸਮਾਂ ਬਰਬਾਦ ਕਰਦਾ ਰਿਹਾ?
ਉੱਤਰ : ਕਹਾਣੀਕਾਰ।
ਪ੍ਰਸ਼ਨ 11. ਇੱਕ ਟਕੇ ਦੀ ਮੰਗ ਤੋਂ ਬਚਣ ਲਈ ਕਹਾਣੀਕਾਰ ਕੀ ਨਾਸ਼ ਕਰਦਾ ਰਿਹਾ?
ਉੱਤਰ : ਕੀਮਤੀ ਸਮਾਂ।
ਪ੍ਰਸ਼ਨ 12. ਕਿਸ ਦੀ ਅਵਾਜ਼ ਉੱਚੀ ਹੋਣ ‘ਤੇ ਵੀ ਸੁਣੀ ਨਹੀਂ ਜਾਂਦੀ?
ਉੱਤਰ : ਇਕੱਲੇ ਦੀ।
ਪ੍ਰਸ਼ਨ 13. ਕੌਣ ਇਕੱਠੇ ਨਹੀਂ ਹੋ ਸਕਦੇ?
ਉੱਤਰ : ਲੋੜਵੰਦ।
ਪ੍ਰਸ਼ਨ 14. ਕਿਸ ਨੇ ਕਾਇਰਾਂ ਵਾਂਗ ਚੁੱਪ ਰਹਿਣ ਦਾ ਫ਼ੈਸਲਾ ਕੀਤਾ?
ਉੱਤਰ : ਕਹਾਣੀਕਾਰ/ਲੇਖਕ ਨੇ।
ਪ੍ਰਸ਼ਨ 15. “ਬੜਾ ਉਹਨੂੰ ਯਾਦ ਰਹਿਣੇ। ਮੈਂ ਟਕਾ ਦੇ ਛੱਡਾਂਗੀ ਮੁਰਮੁਰੇ ਲਈ।” ਲੇਖਕ/ਕਹਾਣੀਕਾਰ ਦੀ ਪਤਨੀ ਨੇ ਇਹ ਸ਼ਬਦ ਕਿਸ ਨੂੰ ਕਹੇ?
ਉੱਤਰ : ਕਹਾਣੀਕਾਰ/ਮੈਂ-ਪਾਤਰ ਨੂੰ।
ਪ੍ਰਸ਼ਨ 16. ਕਹਾਣੀਕਾਰ ਕਿਹੜਾ ਬਹਾਨਾ ਕਰ ਕੇ ਨਿਕਲ ਗਿਆ ਤੇ ਢੇਰ ਰਾਤ ਗੁਜ਼ਰੀ ਮੁੜਿਆ?
ਉੱਤਰ : ਖੇਡਣ ਦਾ।
ਪ੍ਰਸ਼ਨ 17. ਕਿਸ ਨੇ ਬਾਂਹ ਉਲਟਾ ਕੇ ਕਹਾਣੀਕਾਰ/ਲੇਖਕ ਦੇ ਮੂੰਹ ‘ਤੇ ਮਾਰੀ?
ਉੱਤਰ : ਕਾਕੇ ਨੇ।
ਪ੍ਰਸ਼ਨ 18. “ਖਸਮਾਂ-ਖਾਣਾ ਸੁੱਤਾ ਪਿਆ ਵੀ ਕੁਲਫ਼ੀਆਂ ਮੰਗਦੈ।” ਲੇਖਕ ਦੀ ਪਤਨੀ ਨੇ ਇਹ ਸ਼ਬਦ ਕਿਸ ਨੂੰ ਕਹੇ?
ਉੱਤਰ : ਇਹ ਸ਼ਬਦ ਲੇਖਕ ਦੀ ਪਤਨੀ ਨੇ ਲੇਖਕ/ਕਹਾਣੀਕਾਰ ਨੂੰ ਹੀ ਕਹੇ।
ਪ੍ਰਸ਼ਨ 19. ਸ਼ਾਹ ਦਾ ਮੁੰਡਾ ਬੁਲੀ ਕਿੰਨੇ ਵਰ੍ਹਿਆਂ ਦਾ ਸੀ?
ਉੱਤਰ : ਅੱਠ ਕੁ ਵਰ੍ਹਿਆਂ ਦਾ।
ਪ੍ਰਸ਼ਨ 20. ਕੌਣ ਕੁਲਫ਼ੀ ਵੱਲ ਧਿਆਨ ਨਾਲ ਦੇਖ ਰਿਹਾ ਸੀ?
ਉੱਤਰ : ਕਾਕਾ।
ਪ੍ਰਸ਼ਨ 21. ਕੋਣ ਸ਼ਾਹਾਂ ਦੇ ਮੁੰਡੇ ਨੂੰ ਧੁੱਸ ਦੇ ਕੇ ਪੈ ਗਿਆ?
ਉੱਤਰ : ਕਾਕਾ।
ਪ੍ਰਸ਼ਨ 22. ਨਾਲੀ ਵਿੱਚ ਡਿੱਗੇ ਸ਼ਾਹਾਂ ਦੇ ਮੁੰਡੇ ਨੂੰ ਕਾਕਾ ਕਿਸ ਵਾਂਗ ਦੇਖਦਾ ਰਿਹਾ?
ਉੱਤਰ : ਕਿਸੇ ਜੇਤੂ ਵਾਂਗ।
ਪ੍ਰਸ਼ਨ 23. ਕਾਕੇ ਨੂੰ ਕੌਣ ਚਪੇੜ ਲੈ ਕੇ ਪਿਆ?
ਉੱਤਰ : ਕੁਲਫ਼ੀ ਵਾਲਾ।
ਪ੍ਰਸ਼ਨ 24. “ਤੂੰ ਲੱਗੈਂ, ਹੁਣੇ ਉਲਾਂਭੇ ਲਿਆਉਣ?” ਲੇਖਕ ਦੀ ਪਤਨੀ ਨੇ ਇਹ ਸ਼ਬਦ ਕਿਸ ਨੂੰ ਕਹੇ?
ਉੱਤਰ : ਕਾਕੇ ਨੂੰ।
ਪ੍ਰਸ਼ਨ 25. ਸੁਜਾਨ ਸਿੰਘ ਦੀ ਪ੍ਰਸਿੱਧੀ ਕਹਾਣੀਕਾਰ ਦੇ ਤੌਰ ‘ਤੇ ਹੈ ਜਾਂ ਇਕਾਂਗੀਕਾਰ ਦੇ ਤੌਰ ‘ਤੇ?
ਉੱਤਰ : ਸੁਜਾਨ ਸਿੰਘ ਦੀ ਪ੍ਰਸਿੱਧੀ ਕਹਾਣੀਕਾਰ ਦੇ ਤੌਰ ‘ਤੇ ਹੈ।
ਪ੍ਰਸ਼ਨ 26. ‘ਕੁਝ ਵੰਡ ਸ਼ੁਦੈਣੇ, ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੰਮਿਐ।” ਇਹ ਸ਼ਬਦ ਲੇਖਕ ਨੇ ਕਿਸ ਨੂੰ ਕਹੇ?
ਉੱਤਰ : ਆਪਣੀ ਪਤਨੀ ਨੂੰ।
ਪ੍ਰਸ਼ਨ 27. ਸੁਜਾਨ ਸਿੰਘ ਦੇ ਕਿਸੇ ਇੱਕ ਕਹਾਣੀ-ਸੰਗ੍ਰਹਿ ਦਾ ਨਾਂ ਲਿਖੋ।
ਉੱਤਰ : ਨਵਾਂ ਰੰਗ।
ਪ੍ਰਸ਼ਨ 28. ਹੇਠ ਦਿੱਤੇ ਕਹਾਣੀ-ਸੰਗ੍ਰਹਿਆਂ ਦਾ ਕਰਤਾ ਕੌਣ ਹੈ?
ਦੁੱਖ-ਸੁੱਖ, ਦੁੱਖ-ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ, ਮਨੁੱਖ ਤੇ ਪਸ਼ੂ, ਸਭ ਰੰਗ, ਨਵਾਂ ਰੰਗ, ਸਵਾਲ ਜਵਾਬ, ਸ਼ਹਿਰ ਤੇ ਗਾਂ।
ਉੱਤਰ : ਸੁਜਾਨ ਸਿੰਘ।