ਕੀ ਹੈ ਮੇਰੇ ਦਿਲ ਦੀ ਰੀਝ?


ਸਭ ਹੋਣ ਇੱਕ ਬਰਾਬਰ ਇੱਥੇ,

ਛੋਟਾ – ਵੱਡਾ ਨਾ ਹੋਵੇ ਇੱਥੇ।

ਜਾਤ-ਪਾਤ ਦਾ ਨਾ ਚੱਕਰ ਇੱਥੇ,

ਧਰਮਾਂ ਦੀ ਨਾ ਕੋਈ ਟੱਕਰ ਇੱਥੇ।

ਸਾਰੇ ਮਿਲ ਕੇ ਕਰਨ ਤਰੱਕੀਆਂ ਇੱਥੇ,

ਭਾਰਤ ਨੂੰ ਉਨਤੀਆਂ ਵੱਲ ਲਿਜਾਣ ਇੱਥੇ।

ਸਾਰੇ ਮਿਲ ਕੇ ਗੀਤ ਖੁਸ਼ੀ ਦੇ ਗਾਉਣ ਇੱਥੇ,

ਸਾਰੇ ਤਿਉਹਾਰ ਮਿਲ ਕੇ ਮਨਾਉਣ ਇੱਥੇ।

ਭੰਗੜੇ ਪਾ-ਪਾ ਖੁਸ਼ੀ ਮਨਾਉਣ ਇੱਥੇ,

ਇਹੋ ਮੇਰੇ ਦਿਲ ਦੀ ਰੀਝ,

ਕੋਈ ਭੁੱਖਾ ਨਾ ਹੋਵੇ ਇੱਥੇ।

ਸਭ ਨੂੰ ਮਿਲੇ ਭਰ ਪੇਟ ਰੋਟੀ ਇੱਥੇ,

ਸੁੱਖ ਸਭ ਦੇ ਘਰ ਵਿੱਚ ਹੋਵੇ ਇੱਥੇ।

ਲੜਾਈ-ਝਗੜੇ ਦਾ ਨਾ ਹੋਵੇ ਬੋਲਬਾਲਾ ਇੱਥੇ,

ਗ਼ਰੀਬ, ਅਮੀਰ ਦਾ ਮੁੱਕ ਜਾਵੇ ਝਗੜਾ ਇੱਥੇ।

ਰਾਜਾ, ਪਰਜਾ ਦਾ ਭੇਦ ਨਾ ਹੋਵੇ ਇੱਥੇ,

ਮਾਣ ਕਰੇ ਭਾਰਤ ਦਾ ਹਰ ਨਾਗਰਿਕ ਇੱਥੇ।

ਜਾਤ-ਪਾਤ ਦਾ ਭੇਦ-ਭਾਵ ਨਾ ਹੋਵੇ ਇੱਥੇ,

ਸਾਰੇ ਮਿਲ ਕੇ ਰਹਿਣ ਇੱਕ ਪਰਿਵਾਰ ਵਾਂਗ ਇੱਥੇ।