ਕਿੱਸੇ ਦਾ ਆਰੰਭ : ਵਸਤੁਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਸਾਹਿਤ ਮਾਲਾ’ ਪਾਠ-ਪੁਸਤਕ ਵਿੱਚ ਦਰਜ ਵਾਰਿਸ ਸ਼ਾਹ ਦੀ ਕਵਿਤਾ ਉਸ ਦੇ ਕਿਸ ਕਿੱਸੇ ਵਿੱਚੋਂ ਲਈ ਗਈ ਹੈ?

ਜਾਂ

ਪ੍ਰਸ਼ਨ. ਵਾਰਿਸ ਸ਼ਾਹ ਨੇ ਕਿਹੜਾ ਕਿੱਸਾ ਲਿਖਿਆ?

(A) ਹੀਰ-ਰਾਂਝਾ

(B) ਸੋਹਣੀ ਮਹੀਂਵਾਲ

(C) ਸੱਸੀ-ਪੁੰਨੂੰ

(D) ਮਿਰਜ਼ਾ ਸਾਹਿਬਾਂ ।

ਉੱਤਰ : ਹੀਰ-ਰਾਂਝਾ ।

ਪ੍ਰਸ਼ਨ 2. ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿੱਚ ਕਿਸ ਦੀ ਪ੍ਰੀਤ-ਕਹਾਣੀ ਨੂੰ ਲਿਖਿਆ ?

ਉੱਤਰ : ਹੀਰ-ਰਾਂਝਾ ।

ਪ੍ਰਸ਼ਨ 3. ‘ਕਿੱਸੇ ਦਾ ਆਰੰਭ’ /’ਜ਼ਮੀਨ ਦਾ ਵਟਵਾਰਾ’ /‘ਰਾਂਝੇ ਦਾ ਮਸੀਤ ਵਿੱਚ ਜਾਣਾ’ /’ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ / ‘ਹੀਰ ਦਾ ਸਿਦਕ’ /’ਕਿੱਸੇ ਦੀ ਸਮਾਪਤੀ’ ਕਿਸ ਦੀ ਰਚਨਾ ਹੈ?

ਜਾਂ

ਪ੍ਰਸ਼ਨ. ਪੰਜਾਬੀ ਵਿੱਚ ਸਭ ਤੋਂ ਵੱਡਾ ਕਿੱਸਾਕਾਰ ਕੌਣ ਹੈ?

ਜਾਂ

ਪ੍ਰਸ਼ਨ. ‘ਹੀਰ ਰਾਂਝੇ’ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ?

ਉੱਤਰ : ਵਾਰਿਸ ਸ਼ਾਹ ।

ਪ੍ਰਸ਼ਨ 4. ਛੈਲ, ਅਲਬੇਲੇ ਗੱਭਰੂ ਕਿੱਥੇ ਵਸਦੇ ਸਨ?

ਉੱਤਰ : ਤਖ਼ਤ ਹਜ਼ਾਰੇ ਵਿੱਚ ।

ਪ੍ਰਸ਼ਨ 5. ਰਾਂਝੇ (ਰਾਝਿਆਂ) ਦਾ ਪਿੰਡ ਕਿਹੜਾ ਸੀ?

ਉੱਤਰ : ਤਖ਼ਤ ਹਜ਼ਾਰਾ ।

ਪ੍ਰਸ਼ਨ 6. ਵਾਰਿਸ ਸ਼ਾਹ ਧਰਤੀ ਦਾ ਬਹਿਸ਼ਤ (ਸਵਰਗ) ਕਿਹੜੇ ਪਿੰਡ ਨੂੰ ਕਹਿੰਦਾ ਹੈ?

ਉੱਤਰ : ਤਖ਼ਤ ਹਜ਼ਾਰੇ ਨੂੰ ।

ਪ੍ਰਸ਼ਨ 7. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-

(ੳ)…….. ਵਿਚ ਛੈਲ ਤੇ ਅਲਬੇਲੇ ਗੱਭਰੂ ਵਸਦੇ ਸਨ।

(ਅ) ਤਖ਼ਤ ਹਜ਼ਾਰਾ………….ਦਾ ਪਿੰਡ ਸੀ।

ਉੱਤਰ : (ੳ) ਤਖ਼ਤ ਹਜ਼ਾਰੇ, (ਅ) ਰਾਂਝਿਆਂ।

ਪ੍ਰਸ਼ਨ 8. ਹੇਠ ਲਿਖੇ ਕਥਨਾਂ/ਵਾਕਾਂ ਵਿਚੋਂ ਕਿਹੜਾ ਠੀਕ ਹੈ ਤੇ ਕਿਹੜਾ ਗ਼ਲਤ?

(ੳ) ਤਖ਼ਤ ਹਜ਼ਾਰੇ ਦੇ ਗੱਭਰੂ ਰਾਂਝੇ ਬਹੁਤ ਸੁੰਦਰ ਸਨ।

(ਅ) ਤਖ਼ਤ ਹਜ਼ਾਰਾ ਧਰਤੀ ਉੱਤੇ ਸਵਰਗ (ਬਹਿਸ਼ਤ) ਸੀ।

ਉੱਤਰ : (ੳ) ਸਹੀ (ਅ) ਸਹੀ ।


ਕਿੱਸੇ ਦਾ ਆਰੰਭ