CBSEClass 9th NCERT PunjabiEducationPunjab School Education Board(PSEB)

ਕਿਹੜਾ ਏ…..ਸੁੱਖ ਵਾਲਾ ਵਿਹੜਾ ਏ।


ਇਕਾਂਗੀ : ਗੁਬਾਰੇ (ਵਾਰਤਾਲਾਪ ਸੰਬੰਧੀ ਪ੍ਰਸ਼ਨ)


ਕਿਹੜਾ ਏ, ਇਹ ਕਿਹੜੇ ਏ,

ਇਧਰ ਆ ਜਾਓ, ਜਿਹੜਾ ਏ,

ਚਾਬੀਆਂ ਖੜਕਾਉਂਦੇ ਹੋ ?

ਕੈਂਚੀਆਂ ਵਜਾਉਂਦੇ ਹੋ ?

ਐਵੇਂ ਨਾ ਕਲੇਸ਼ ਪਾਓ, ਸੁਖ ਵਾਲਾ ਵਿਹੜਾ ਏ।


ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ?

ਉੱਤਰ : ‘ਗੁਬਾਰੇ’ ।

ਪ੍ਰਸ਼ਨ 2. ਇਕਾਂਗੀ ਦਾ ਲੇਖਕ ਕੌਣ ਹੈ?

ਉੱਤਰ : ਆਤਮਜੀਤ ।

ਪ੍ਰਸ਼ਨ 3. ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ?

ਉੱਤਰ : ਇਹ ਸ਼ਬਦ ਦਾਦੀ ਨੇ ਬੱਚਿਆਂ ਨੂੰ ਕਹੇ।

ਪ੍ਰਸ਼ਨ 4. ਚਾਬੀਆਂ ਖੜਕਾਉਣ ਤੇ ਕੈਂਚੀਆਂ ਵਜਾਉਣ ਨਾਲ ਕੀ ਹੁੰਦਾ ਹੈ?

ਜਾਂ

ਪ੍ਰਸ਼ਨ. ਇਨ੍ਹਾਂ ਸ਼ਬਦਾਂ ਵਿਚ ਕਿਹੜੇ ਵਹਿਮ ਦੀ ਗੱਲ ਕੀਤੀ ਗਈ ਹੈ?

ਉੱਤਰ : ਚਾਬੀਆਂ ਖੜਕਾਉਣ ਤੇ ਕੈਂਚੀਆਂ ਵਜਾਉਣ ਨਾਲ ਸੁਖੀ ਵਸਦੇ ਘਰ ਵਿਚ ਕਲੇਸ਼ ਪੈ ਜਾਂਦਾ ਹੈ।