ਕਿਰਪਾ ਕਰਿ ਕੈ ਬਖਸਿ ਲੈਹੁ : ਸਲੋਕ ਦਾ ਕੇਂਦਰੀ ਭਾਵ
ਕਿਰਪਾ ਕਰਿ ਕੈ ਬਖਸਿ ਲੈਹੁ : ਗੁਰੂ ਅਮਰਦਾਸ ਜੀ
ਪ੍ਰਸ਼ਨ. ‘ਕਿਰਪਾ ਕਰਿ ਕੈ ਬਖਸਿ ਲੈਹੁ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ।
ਜਾਂ
ਪ੍ਰਸ਼ਨ. ‘ਕਿਰਪਾ ਕਰਿ ਕੇ ਬਖਸਿ ਲੈਹੁ’ ਸ਼ਬਦ ਦਾ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਜੀਵ ਬਹੁਤ ਭੁੱਲਾਂ ਤੇ ਗੁਨਾਹ ਕਰਨ ਵਾਲਾ ਹੈ, ਜਿਸ ਉੱਤੇ ਪ੍ਰਭੂ ਕਿਰਪਾ ਕਰ ਕੇ ਹੀ ਉਸ ਨੂੰ ਬਖ਼ਸ਼ ਸਕਦਾ ਹੈ ਤੇ ਪ੍ਰਭੂ ਨਾਲ ਮਿਲਾਪ ਉਨ੍ਹਾਂ ਦਾ ਹੁੰਦਾ ਹੈ, ਜਿਹੜੇ ਉਸ ਦਾ ਨਾਮ ਧਿਆ ਕੇ ਸਾਰੇ ਪਾਪ ਤੇ ਵਿਕਾਰ ਕੱਟਣ ਵਾਲੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ।
ਔਖੇ ਸ਼ਬਦਾਂ ਦੇ ਅਰਥ
ਅਸੀ : ਅਸੀਂ, ਜੀਵ ।
ਖਤੇ : ਭੁੱਲਾਂ, ਗੁਨਾਹ ।
ਪਾਰਾਵਾਰ : ਉਰਲਾ ਬੰਨਾ ਤੇ ਪਰਲਾ ਬੰਨਾ ।
ਬਖਸਿ ਲੇਹੁ : ਖ਼ਿਮਾ ਕਰ ।
ਹਊ : ਹਉਂ, ਮੈਂ।
ਗੁਨਹਗਾਰੁ : ਗੁਨਾਹ ਕਰਨ ਵਾਲਾ ।
ਲੇਖੈ : ਲੇਖੇ ਦੇ ਰਾਹੀਂ ।
ਗੁਰ ਤੁਠੈ : ਪ੍ਰਸੰਨ ਹੋਏ ਗੁਰੂ ਨੇ ।
ਕਿਲਵਿਖ : ਪਾਪ।
ਕਟਿ : ਕੱਟ ਕੇ, ਦੂਰ ਕਰ ਕੇ ।
ਜੈਕਾਰ : ਇੱਜ਼ਤ, ਸੋਭਾ ।