“ਕਿਰਪਾ ਕਰਿ ਕੈ ਬਖਸਿ ਲੈਹੁ” – ਵਸਤੂਨਿਸ਼ਠ ਪ੍ਰਸ਼ਨ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ

ਕਿਰਪਾ ਕਰਿ ਕੈ ਬਖਸਿ ਲੈਹੁ ( ਸ੍ਰੀ ਗੁਰੂ ਅਮਰਦਾਸ ਜੀ )


ਪ੍ਰਸ਼ਨ 1 . “ਕਿਰਪਾ ਕਰਿ ਕੈ ਬਖਸਿ ਲੈਹੁ”  ਕਿਸ ਦੀ ਰਚਨਾ ਹੈ ?

ਉੱਤਰ – ਸ੍ਰੀ ਗੁਰੂ ਅਮਰਦਾਸ ਜੀ

ਪ੍ਰਸ਼ਨ 2 . ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿਹੜੀ ਹੈ ?

ਉੱਤਰ – “ਕਿਰਪਾ ਕਰਿ ਕੈ ਬਖਸਿ ਲੈਹੁ”

ਪ੍ਰਸ਼ਨ 3 . “ਕਿਰਪਾ ਕਰਿ ਕੈ ਬਖਸਿ ਲੈਹੁ” ਰਚਨਾ ਵਿੱਚ ਗੁਰੂ ਜੀ ਕਿਸ ਅੱਗੇ ਅਰਦਾਸ ਕਰਦੇ ਹਨ ਕਿ ਉਹ ਮਿਹਰ ਕਰ ਕੇ ਜੀਵਾਂ ਨੂੰ ਬਖਸ਼ ਲਏ ?

ਉੱਤਰ – ਪਰਮਾਤਮਾ ਅੱਗੇ

ਪ੍ਰਸ਼ਨ 4 . ਜਿਸ ਜੀਵ ਤੇ ਗੁਰੂ ਦਿਆਲ ਹੋਵੇ ਉਹ ਉਸ ਜੀਵ ਨੂੰ ਕਿਸ ਨਾਲ ਮਿਲਾਉਂਦਾ ਹੈ ?

ਉੱਤਰ – ਪਰਮਾਤਮਾ ਨਾਲ

ਪ੍ਰਸ਼ਨ 5 . ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਰਚੀਆਂ ?

ਉੱਤਰ – ਚਾਰ

ਪ੍ਰਸ਼ਨ 6 . ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿੰਨੇ ਰਾਗਾਂ ਵਿੱਚ ਹੈ ?

ਉੱਤਰ – 17 (੧੭)

ਪ੍ਰਸ਼ਨ 7. ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ?

ਉੱਤਰ – 1479 ਈ. (੧੪੭੯ ਈ.)

ਪ੍ਰਸ਼ਨ 8. ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ – ਬਾਸਰਕੇ ਵਿਖੇ

ਪ੍ਰਸ਼ਨ 9 . ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂਗੱਦੀ ਕਦੋਂ ਪ੍ਰਾਪਤ ਹੋਈ ?

ਉੱਤਰ – 1552 ਈ. ਵਿੱਚ (੧੫੫੨ ਈ. ਵਿੱਚ)

ਪ੍ਰਸ਼ਨ 10 . ਸ੍ਰੀ ਗੁਰੂ ਅਮਰਦਾਸ ਜੀ ਜੋਤੀ – ਜੋਤ ਕਦੋਂ ਸਮਾਏ?

ਉੱਤਰ – 1574 ਈ. ਵਿੱਚ (੧੫੭੪ ਈ. ਵਿੱਚ)