ਕਿਰਪਾ ਕਰਿ ਕੈ ਬਖਸਿ ਲੈਹੁ : ਬਹੁਵਿਕਲਪੀ ਪ੍ਰਸ਼ਨ



ਪ੍ਰਸ਼ਨ 1. ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਦਾ ਸੰਬੰਧ ਕਿਸ ਕਾਵਿ-ਧਾਰਾ ਨਾਲ ਹੈ?

(ੳ) ਸੂਫ਼ੀ-ਕਾਵਿ ਦੀ ਧਾਰਾ ਨਾਲ

(ਅ) ਗੁਰਮਤਿ-ਕਾਵਿ ਦੀ ਧਾਰਾ ਨਾਲ

(ੲ) ਬੀਰ-ਕਾਵਿ ਦੀ ਧਾਰਾ ਨਾਲ

(ਸ) ਕਿੱਸਾ-ਕਾਵਿ ਦੀ ਧਾਰਾ ਨਾਲ

ਪ੍ਰਸ਼ਨ 2. ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਹਨ?

(ੳ) ਪਹਿਲੇ

(ਅ) ਦੂਜੇ

(ੲ) ਤੀਜੇ

(ਸ) ਪੰਜਵੇਂ

ਪ੍ਰਸ਼ਨ 3. ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ?

(ੳ) 1469 ਈ.

(ਅ) 1479 ਈ.

(ੲ) 1559 ਈ.  

(ਸ) 1563 ਈ. 

ਪ੍ਰਸ਼ਨ 4. ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿਸ ਸਥਾਨ ‘ਤੇ ਹੋਇਆ?

(ੳ) ਗੋਇੰਦਵਾਲ ਸਾਹਿਬ ਵਿਖੇ

(ਅ) ਪਿੰਡ ਬਾਸਰਕੇ (ਸ੍ਰੀ ਅੰਮ੍ਰਿਤਸਰ ਵਿਖੇ)

(ੲ) ਕਰਤਾਰਪੁਰ ਵਿਖੇ

(ਸ) ਪਟਨਾ ਸਾਹਿਬ ਵਿਖੇ

ਪ੍ਰਸ਼ਨ 5. ਸ੍ਰੀ ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ?

(ੳ) 1637 ਈ. ਵਿੱਚ

(ਅ) 1606 ਈ. ਵਿੱਚ

(ੲ) 1574 ਈ. ਵਿੱਚ 

(ਸ) 1539 ਈ. ਵਿੱਚ

ਪ੍ਰਸ਼ਨ 6. ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ-ਕਾਲ ਕਿਹੜਾ ਹੈ?

(ੳ) 1479-1574 ਈ.

(ਅ) 1563-1606 ਈ.

(ੲ) 1559-1637 ਈ.

(ਸ) 1469-1539 ਈ.

ਪ੍ਰਸ਼ਨ 7. ਸ੍ਰੀ ਗੁਰੂ ਅਮਰਦਾਸ ਜੀ ਕਿਸ ਸਥਾਨ ‘ਤੇ ਜੋਤੀ-ਜੋਤ ਸਮਾਏ?

(ੳ) ਕਰਤਾਰਪੁਰ ਸਾਹਿਬ ਵਿਖੇ

(ਅ) ਗੋਇੰਦਵਾਲ ਸਾਹਿਬ ਵਿਖੇ

(ੲ) ਸੁਲਤਾਨਪੁਰ ਲੋਧੀ ਵਿਖੇ

(ਸ) ਸ੍ਰੀ ਅੰਮ੍ਰਿਤਸਰ ਵਿਖੇ

ਪ੍ਰਸ਼ਨ 8. ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਂ ਦੱਸੋ।

(ੳ) ਤੇਜਭਾਨ ਜੀ

(ਅ) ਮਹਿਤਾ ਕਾਲੂ ਜੀ

(ੲ) ਬਾਬਾ ਸ੍ਰੀ ਚੰਦ ਜੀ

(ਸ) ਬਾਬਾ ਬੁੱਢਾ ਜੀ

ਪ੍ਰਸ਼ਨ 9. ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿਸ ਘਰਾਣੇ ਵਿੱਚ ਹੋਇਆ?

(ੳ) ਬੇਦੀ ਘਰਾਣੇ ਵਿੱਚ

(ਅ) ਭੱਲਾ ਘਰਾਣੇ ਵਿੱਚ

(ੲ) ਜੱਟ ਘਰਾਣੇ ਵਿੱਚ

(ੲ) ਰਾਜਪੂਤ ਘਰਾਣੇ ਵਿੱਚ ਘਰਾਣੇ ਵਿੱਚ

ਪ੍ਰਸ਼ਨ 10. ਸ੍ਰੀ ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਸਨ?

(ੳ) ਦੋ

(ਅ) ਤਿੰਨ

(ੲ) ਚਾਰ

(ਸ) ਪੰਜ

ਪ੍ਰਸ਼ਨ 11. ਸ੍ਰੀ ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਪੁੱਤਰੀਆਂ/ਧੀਆਂ ਸਨ?

(ੳ) ਦੋ

(ਅ) ਤਿੰਨ

(ੲ) ਚਾਰ

(ਸ) ਪੰਜ

ਪ੍ਰਸ਼ਨ 12. ਸ੍ਰੀ ਗੁਰੂ ਅਮਰਦਾਸ ਜੀ ਦੇ ਕਿਨੇ ਬੱਚੇ ਸਨ?

(ਓ) ਤਿੰਨ

(ਅ) ਚਾਰ

(ੲ) ਪੰਜ

(ਸ) ਛੇ

ਪ੍ਰਸ਼ਨ 13. ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ?

(ੳ) 1522 ਈ. ਵਿੱਚ

(ਅ) 1469 ਈ. ਵਿੱਚ

(ੲ) 1559 ਈ. ਵਿੱਚ 

(ਸ) 1558 ਈ. ਵਿੱਚ

ਪ੍ਰਸ਼ਨ 14. ਸ੍ਰੀ ਗੁਰੂ ਅਮਰਦਾਸ ਜੀ ਨੇ ਬਾਉਲੀ ਦਾ ਨਿਰਮਾਣ ਕਿਸ ਸਥਾਨ ‘ਤੇ ਕਰਵਾਇਆ?

(ੳ) ਸੁਲਤਾਨਪੁਰ ਲੋਧੀ ਵਿਖੇ

(ਅ) ਕਰਤਾਰਪੁਰ ਸਾਹਿਬ ਵਿਖੇ

(ੲ) ਪਿੰਡ ਬਾਸਰਕੇ ਵਿਖੇ

(ਸ) ਗੋਇੰਦਵਾਲ ਸਾਹਿਬ ਵਿਖੇ

ਪ੍ਰਸ਼ਨ 15. ‘ਅਨੰਦੁ ਸਾਹਿਬ’ ਕਿਸ ਦੀ ਰਚਨਾ ਹੈ?

(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ

(ਅ) ਸ੍ਰੀ ਗੁਰੂ ਅਮਰਦਾਸ ਜੀ ਦੀ

(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ

(ਸ) ਭਾਈ ਗੁਰਦਾਸ ਜੀ ਦੀ

ਪ੍ਰਸ਼ਨ 16. ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿਹੜੀ ਹੈ?

(ੳ) ਜਪੁਜੀ ਸਾਹਿਬ

(ਅ) ਆਸਾ ਦੀ ਵਾਰ

(ੲ) ਸੁਖਮਨੀ ਸਾਹਿਬ

(ਸ) ਅਨੰਦੁ ਸਾਹਿਬ

ਪ੍ਰਸ਼ਨ 17. ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਰਚੀਆਂ?

(ੳ) ਦੋ

(ਅ) ਤਿੰਨ

(ੲ) ਚਾਰ

(ਸ) ਚਾਲੀ

ਪ੍ਰਸ਼ਨ 18. ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿੰਨੇ ਰਾਗਾਂ ਵਿੱਚ ਹੈ?

(ੳ) 17

(ਅ) 19

(ੲ) 20

(ਸ) 31

ਪ੍ਰਸ਼ਨ 19. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਿਸ ਦੀ ਰਚਨਾ ਹੈ?

(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ

(ਅ) ਸ੍ਰੀ ਗੁਰੂ ਅਮਰਦਾਸ ਜੀ ਦੀ

(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ

(ਸ) ਭਾਈ ਗੁਰਦਾਸ ਜੀ ਦੀ

ਪ੍ਰਸ਼ਨ 20. ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿਹੜੀ ਹੈ?

(ੳ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ

(ਅ) ਸਤਿਗੁਰ ਨਾਨਕ ਪ੍ਰਗਟਿਆ

(ੲ) ਸੋ ਕਿਉ ਮੰਦਾ ਆਖੀਐ

(ਸ) ਕਿਰਪਾ ਕਰਿ ਕੈ ਬਖਸਿ ਲੈਹੁ

ਪ੍ਰਸ਼ਨ 21. ‘ਸਾਹਿਤ-ਮਾਲਾ : 10’ ਪੁਸਤਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਹੜੀ ਰਚਨਾ/ਕਵਿਤਾ ਦਰਜ ਹੈ?

(ੳ) ਸੋ ਕਿਉ ਮੰਦਾ ਆਖੀਐ

(ਅ) ਕਿਰਪਾ ਕਰਿ ਕੈ ਬਖਸਿ ਲੈਹੁ

(ੲ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ

(ਸ) ਸਤਿਗੁਰ ਨਾਨਕ ਪ੍ਰਗਟਿਆ

ਪ੍ਰਸ਼ਨ 22. ‘ਅਸੀ ਖਤੇ ਬਹੁਤੁ ਕਮਾਵਦੇ’ ਵਿੱਚ ‘ਖਤੇ’ ਦਾ ਕੀ ਅਰਥ ਹੈ?

(ੳ) ਖੇਤ

(ਅ) ਮੈਦਾਨ

(ੲ) ਖੇਤੀ

(ਸ) ਭੁੱਲਾਂ/ਪਾਪ

ਪ੍ਰਸ਼ਨ 23. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ ਵਿੱਚ ਗੁਰੂ ਜੀ ਕਿਸ ਅੱਗੇ ਅਰਦਾਸ ਕਰਦੇ ਹਨ ਕਿ ਉਹ ਮਿਹਰ ਜੀਵਾਂ ਨੂੰ ਬਖ਼ਸ਼ ਲਏ?

(ੳ) ਗੁਰੂ ਅੱਗੇ

(ਅ) ਅਧਿਆਪਕ ਅੱਗੇ

(ੲ) ਫਰਿਸ਼ਤੇ ਅੱਗੇ

(ਸ) ਪਰਮਾਤਮਾ ਅੱਗੇ

ਪ੍ਰਸ਼ਨ 24. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ/ਕਵਿਤਾ ਅਨੁਸਾਰ ਜੀਵ ਕਿਸ ਦੀ ਬਹੁਤ ਕਮਾਈ ਕਰਦਾ ਹੈ?

(ੳ) ਪੈਸੇ ਦੀ

(ਅ) ਮਿਹਨਤ ਦੀ

(ੲ) ਭੁੱਲਾਂ/ਪਾਪਾਂ ਦਾ

(ਸ) ਨਾਮ ਦੀ

ਪ੍ਰਸ਼ਨ 25. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ/ਕਵਿਤਾ ਵਿੱਚ ‘ਅੰਤ ਨ ਪਾਰਾਵਾਰੁ’ ਅਨੁਸਾਰ ਕਿਸ ਦਾ ਕੋਈ ਅੰਤ ਨਹੀਂ?

(ੳ) ਮਿਹਨਤ ਦਾ

(ਅ) ਕਮਾਈ ਦਾ

(ੲ) ਭੁੱਲਾਂ/ਪਾਪਾਂ ਦਾ

(ਸ) ਲਾਲਚ ਦਾ

ਪ੍ਰਸ਼ਨ 26. ਜੀਵ ਕਿਸ ਨੂੰ ਕਿਰਪਾ ਕਰ ਕੇ ਬਖ਼ਸ਼ ਲੈਣ ਲਈ ਬੇਨਤੀ ਕਰਦਾ ਹੈ?

(ੳ) ਸਾਥੀਆਂ ਨੂੰ

(ਅ) ਗੁਰੂ ਨੂੰ

(ੲ) ਪਰਮਾਤਮਾ ਨੂੰ

(ਸ) ਮਾਤਾ-ਪਿਤਾ ਨੂੰ

ਪ੍ਰਸ਼ਨ 27. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਵਿਤਾ ਵਿੱਚ ਜੀਵ ਆਪਣੇ ਆਪ ਨੂੰ ਕੀ ਸਮਝਦਾ ਹੈ?

(ੳ) ਪ੍ਰਭੂ-ਭਗਤ

(ਅ) ਪ੍ਰਭੂ ਦਾ ਦਾਸ

(ੲ) ਪਾਪੀ/ਵੱਡਾ ਗੁਨਾਹਗਾਰ

(ਸ) ਅਗਿਆਨੀ

ਪ੍ਰਸ਼ਨ 28. ਜਿਸ ਜੀਵ ‘ਤੇ ਗੁਰੂ ਦਿਆਲੂ ਹੋਵੇ ਉਹ ਉਸ ਜੀਵ ਨੂੰ ਕਿਸ ਨਾਲ ਮਿਲਾਉਂਦਾ ਹੈ?

(ੳ) ਆਤਮਾ ਨਾਲ

(ਅ) ਗੁਰਮੁਖਾਂ ਨਾਲ਼

(ੲ) ਭਗਤਾਂ ਨਾਲ

(ਸ) ਪਰਮਾਤਮਾ ਨਾਲ਼

ਪ੍ਰਸ਼ਨ 29. ‘ਕਿਲਵਿਖ’ ਦਾ ਕੀ ਅਰਥ ਹੈ?

(ੳ) ਪਰਖ

(ਅ) ਪਾਪ

(ੲ) ਨਿਮਰਤਾ

(ਸ) ਪਰਮਾਤਮਾ

ਪ੍ਰਸ਼ਨ 30. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਵਿਤਾ ਅਨੁਸਾਰ ਕਿਨ੍ਹਾਂ ਦੀ ਜੈ-ਜੈਕਾਰ ਹੁੰਦੀ ਹੈ?

(ੳ) ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ

(ਅ) ਜਿਹੜੇ ਦੂਜਿਆਂ ਦੀ ਮਦਦ ਕਰਦੇ ਹਨ

(ੲ) ਜਿਹੜੇ ਦੂਸਰਿਆਂ ਨਾਲ ਹਮਦਰਦੀ ਰੱਖਦੇ ਹਨ

(ਸ) ਜਿਹੜੇ ਦੂਜਿਆਂ ਦਾ ਭਲਾ ਚਾਹੁੰਦੇ ਹਨ