ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਹਨ?
ਉੱਤਰ : ਤੀਜੇ।
ਪ੍ਰਸ਼ਨ 2. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਿਸ ਦੀ ਰਚਨਾ ਹੈ?
ਉੱਤਰ : ਸ੍ਰੀ ਗੁਰੂ ਅਮਰਦਾਸ ਜੀ ਦੀ।
ਪ੍ਰਸ਼ਨ 3. ‘ਸਾਹਿਤ-ਮਾਲਾ : 10’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਸੇ ਰਚਨਾ/ਕਵਿਤਾ ਦਾ ਨਾਂ ਲਿਖੋ।
ਉੱਤਰ : ਕਿਰਪਾ ਕਰਿ ਕੈ ਬਖਸ਼ ਲੈਹੁ।
ਪ੍ਰਸ਼ਨ 4. ਕੌਣ ਬਹੁਤ ਭੁੱਲਾਂ/ਪਾਪ ਕਰਦਾ ਹੈ?
ਉੱਤਰ : ਜੀਵ।
ਪ੍ਰਸ਼ਨ 5. ਦੁਨਿਆਵੀ ਜੀਵ ਕਿਸ ਦੀ ਬਹੁਤ ਕਮਾਈ ਕਰਦਾ ਹੈ?
ਉੱਤਰ : ਪਾਪਾਂ/ਗੁਨਾਹਾਂ ਦੀ।
ਪ੍ਰਸ਼ਨ 6. ਕਿਸ ਦੇ ਪਾਪਾਂ/ਗੁਨਾਹਾਂ ਜਾਂ ਭੁੱਲਾਂ ਦੀ ਕੋਈ ਹੱਦ ਨਹੀਂ?
ਉੱਤਰ : ਦੁਨਿਆਵੀ ਜੀਵ ਦੇ।
ਪ੍ਰਸ਼ਨ 7. ‘ਅੰਤੁ ਨ ਪਾਰਾਵਾਰੁ’ ਦੀ ਅਰਥਾਂ ਦੇ ਪੱਖੋਂ ਵਿਆਖਿਆ ਕਰੋ।
ਉੱਤਰ : ਜੀਵ ਦੀਆਂ ਭੁੱਲਾਂ ਅਥਵਾ ਉਸ ਦੇ ਗੁਨਾਹਾਂ/ਪਾਪਾਂ ਦਾ ਕੋਈ ਅੰਤ ਨਹੀਂ।
ਪ੍ਰਸ਼ਨ 8. ਜੀਵ ਕਿਸ ਦੀ ਬਖਸ਼ਸ਼ ਲਈ ਬੇਨਤੀ ਕਰਦਾ ਹੈ?
ਉੱਤਰ : ਪਰਮਾਤਮਾ ਦੀ।
ਪ੍ਰਸ਼ਨ 9. ਕੌਣ ਆਪਣੇ ਆਪ ਨੂੰ ਪਾਪੀ ਜਾਂ ਵੱਡਾ ਗੁਨਾਹਗਾਰ ਕਹਿੰਦਾ ਹੈ?
ਉੱਤਰ : ਜੀਵ।
ਪ੍ਰਸ਼ਨ 10. ‘ਬਖਸਿ ਲੈਹੁ’ ਦਾ ਕੀ ਅਰਥ ਹੈ?
ਉੱਤਰ : ਬਖਸ਼ ਦੇ ਜਾਂ ਮੁਆਫ਼/ਖ਼ਿਮਾ ਕਰ।
ਪ੍ਰਸ਼ਨ 11. ‘ਤੂੰ ਬਖਸਿ’ ਕਿਸ ਨੂੰ ਸੰਬੋਧਨ ਕਰ ਕੇ ਕਿਹਾ ਗਿਆ ਹੈ?
ਉੱਤਰ : ਪਰਮਾਤਮਾ ਨੂੰ।
ਪ੍ਰਸ਼ਨ 12. ‘ਮਿਲਾਵਣਹਾਰ’ ਦਾ ਕੀ ਅਰਥ ਹੈ?
ਉੱਤਰ : ਮਿਲਾਉਣ ਵਾਲਾ।
ਪ੍ਰਸ਼ਨ 13. ਜੀਵ ‘ਤੇ ਪ੍ਰਸੰਨ ਹੋਣ ’ਤੇ ਗੁਰੂ ਉਸ ਨੂੰ ਕਿਸ ਨਾਲ ਮਿਲਾਉਂਦਾ ਹੈ?
ਉੱਤਰ : ਪ੍ਰਭੂ/ਪਰਮਾਤਮਾ ਨਾਲ।
ਪ੍ਰਸ਼ਨ 14. ਕੌਣ ਬੇਸ਼ੁਮਾਰ ਭੁੱਲਾਂ ਕਰਦਾ ਹੈ?
ਉੱਤਰ : ਜੀਵ।
ਪ੍ਰਸ਼ਨ 15. ‘ਕਿਲਵਿਖ’ ਦਾ ਕੀ ਅਰਥ ਹੈ?
ਉੱਤਰ : ਪਾਪ।
ਪ੍ਰਸ਼ਨ 16. ‘ਵਿਕਾਰ’ ਦਾ ਅਰਥ ਦੱਸੋ।
ਉੱਤਰ : ਐਬ, ਕੁਕਰਮ।
ਪ੍ਰਸ਼ਨ 17. ਕਿਨ੍ਹਾਂ ਦੀ ਜੈ-ਜੈਕਾਰ ਹੁੰਦੀ ਹੈ?
ਉੱਤਰ : ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ।
ਪ੍ਰਸ਼ਨ 18. ‘ਧਿਆਇਆ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਸਿਮਰਿਆ।
ਪ੍ਰਸ਼ਨ 19. ਖ਼ਾਲੀ ਥਾਂ ਭਰੋ :
ਕਿਰਪਾ ਕਰਿ ਕੈ ਬਖਸਿ ਲੈਹੁ…….. ਹੈ।
ਉੱਤਰ : ਸਲੋਕ।
ਪ੍ਰਸ਼ਨ 20. ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਵਿਸ਼ਾ ਕੀ ਹੈ?
ਉੱਤਰ : ਗੁਰੂ ਜੀ ਦੀ ਬਾਣੀ ਦਾ ਵਿਸ਼ਾ ਸੇਵਾ, ਭਗਤੀ-ਭਾਵ ਅਤੇ ਸਮਾਜਿਕ ਕੁਰੀਤੀਆਂ ਦਾ ਨਿਵਾਰਨ ਹੈ।
ਪ੍ਰਸ਼ਨ 21. ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜੀਆਂ ਕੁਰੀਤੀਆਂ ਦਾ ਸੁਧਾਰ ਕੀਤਾ?
ਉੱਤਰ : ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤੀ-ਪ੍ਰਥਾ, ਛੂਤ-ਛਾਤ, ਪਰਦੇ ਦਾ ਰਿਵਾਜ ਅਤੇ ਸਤੀ-ਪ੍ਰਥਾ ਵਰਗੀਆਂ ਕੁਰੀਤੀਆਂ ਦਾ ਸੁਧਾਰ ਕੀਤਾ।
ਪ੍ਰਸ਼ਨ 22. ਤੇਜਭਾਨ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ?
ਉੱਤਰ : ਪਿਤਾ।
ਪ੍ਰਸ਼ਨ 23. ਸ੍ਰੀ ਗੁਰੂ ਅਮਰਦਾਸ ਜੀ ਪਰਮਾਤਮਾ ਅੱਗੇ ਕੀ ਕਰਦੇ ਸਨ?
ਉੱਤਰ : ਅਰਦਾਸ।
ਪ੍ਰਸ਼ਨ 24. ਮਨੁੱਖ ‘ਤੇ ਪ੍ਰਸੰਨ ਹੋ ਕੇ ਉਸ ਨੂੰ ਕੌਣ ਪ੍ਰਭੂ ਨਾਲ ਮਿਲਾਉਂਦਾ ਹੈ?
ਉੱਤਰ : ਗੁਰੂ।
ਪ੍ਰਸ਼ਨ 25. ਸ੍ਰੀ ਗੁਰੂ ਅਮਰਦਾਸ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ।
ਉੱਤਰ : ਮਾਤਾ ਲੱਖੋ ਜੀ ਅਤੇ ਪਿਤਾ ਤੇਜਭਾਨ ਜੀ।
ਪ੍ਰਸ਼ਨ 26. ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਂ ਲਿਖੋ।
ਉੱਤਰ : ਮੋਹਨ ਜੀ ਅਤੇ ਮੋਹਰੀ ਜੀ।
ਪ੍ਰਸ਼ਨ 27. ਸ੍ਰੀ ਗੁਰੂ ਅਮਰਦਾਸ ਜੀ ਦੀਆਂ ਸਪੁੱਤਰੀਆਂ ਦੇ ਨਾਂ ਲਿਖੋ।
ਉੱਤਰ : ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ।
ਪ੍ਰਸ਼ਨ 28. ਸ੍ਰੀ ਗੁਰੂ ਅਮਰਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਕਿਹੜੀਆਂ ਹਨ?
ਉੱਤਰ : ਅਨੰਦੁ ਸਾਹਿਬ, ਪੱਟੀ ਅਤੇ ਚਾਰ ਵਾਰਾਂ।
ਪ੍ਰਸ਼ਨ 29. ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਵਾਰਾਂ ਦਰਜ ਹਨ?
ਉੱਤਰ : ਚਾਰ।
ਪ੍ਰਸ਼ਨ 30. ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚਲੀ ਬਾਣੀ ਕਿੰਨੇ ਰਾਗਾਂ ਵਿੱਚ ਹੈ ?
ਉੱਤਰ : ਇਕੱਤੀ
31. ਹੇਠ ਦਿੱਤੀਆਂ ਤੁਕਾਂ ਨੂੰ ਪੂਰਾ ਕਰੋ :
(ੳ) ਅਸੀ ਖਤੇ ਬਹੁਤੁ ਕਮਾਵਦੇ …….. ॥
(ਅ) ਹਰਿ ਕਿਰਪਾ ਕਰਿ ਕੈ ਬਖਸਿ ਲੈਹੁ………॥
ਉੱਤਰ : (ੳ) ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ॥
ਅ) ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ॥
ਪ੍ਰਸ਼ਨ 32. ਖ਼ਾਲੀ ਥਾਵਾਂ ਭਰੋ :
(ੳ) ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ …….. ਕਟਿ ਵਿਕਾਰ॥
(ਅ) ਜਿਨਾ ਹਰਿ ਹਰਿ ਨਾਮੁ ……….. ਜਨ ਨਾਨਕ ਤਿਨ ਜੈਕਾਰੁ ॥
ਉੱਤਰ: ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥
(ਅ) ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ ਜੈਕਾਰੁ
ਪ੍ਰਸ਼ਨ 33. ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ?
(ੳ) ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ।
(ਅ) ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ/ਸਲੋਕ ਵਿੱਚ ਗੁਰੂ ਸਾਹਿਬ ਜੀਵਾਂ ਦੀਆਂ ਭੁੱਲਾਂ ਬਖ਼ਸ਼ ਦੇਣ ਲਈ ਅਰਦਾਸ ਕਰਦੇ ਹਨ।
ਉੱਤਰ: (ੳ) ਗ਼ਲਤ, (ਅ) ਸਹੀ।