ਕਾਵਿ – ਟੁਕੜੀ


ਹੇਠ ਦਿੱਤੇ ਕਾਵਿ- ਟੋਟੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ:


ਤੁਹਾਡੇ ਕੋਲ ਜਿਹੜੀ ਆਹ ਕਿਤਾਬ ਆਈ ਹੈ,

ਸਾਇੰਸ ਨੇ ਹੀ ਕੀਤੀ ਇਸ ਦੀ ਛਪਾਈ ਹੈ।

ਹੋਈ ਜਾਵੇ ਵਾਧਾ ਨਿੱਤ ਹੀ ਗਿਆਨ ਦਾ,

ਅੰਬਰੀਂ ਉਡਾਰੀ ਵੀ ਲਵਾਈ ਏਸ ਨੇ।

ਸਾਗਰਾਂ ‘ਚ ਸਾਂਝ ਵੀ ਪਵਾਈ ਏਸਨੇ,

ਫ਼ਰਕ ਮਿਟੀ ਜਾਂਦਾ ਜ਼ਿਮੀ ਆਸਮਾਨ ਦਾ।

ਹਰ ਪਾਸੇ ਕੀਤੀ ਏਸ ਨੇ ਕਮਾਲ ਹੈ,

ਹੋਈ ਜੋ ਤਰੱਕੀ ਸਭ ਇਹਦੇ ਨਾਲ ਹੈ।

ਨਾਤਾ ਜੁੜ ਗਿਆ ਸਾਇੰਸ-ਇਨਸਾਨ ਦਾ।


ਪ੍ਰਸ਼ਨ 1.  ਤੁਹਾਡੀ ਜਿਹੜੀ ਕਿਤਾਬ ਹੈ, ਇਸ ਦੀ ਛਪਾਈ ਕਿਸ ਨੇ ਕੀਤੀ ਹੈ?

ਪ੍ਰਸ਼ਨ 2. ਅੰਬਰਾਂ ਵਿੱਚ ਉਡਾਰੀ ਕਿਸ ਨੇ ਲਗਾਈ ਹੈ?

ਪ੍ਰਸ਼ਨ 3. ਕਿੰਨ੍ਹਾਂ ਵਿੱਚ ਫ਼ਰਕ ਮਿਟ ਗਿਆ ਹੈ?