ਕਾਵਿ – ਟੁਕੜੀ
ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣੋ : –
ਸਾਡੀ ਪਿੱਠ ‘ਤੇ ਖੜ੍ਹਾ ਇਤਿਹਾਸ ਸਾਡਾ,
ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ।
ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ,
ਸੋਹਣੇ ਦੇਸ਼ ਦੀ ਇੱਕ ਵੀ ਮੰਗ ਉੱਤੇ।
ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ,
ਕੋਇਲ ਆਣ ਕੇ ਓਸ ਥਾਂ ਚਹਿਕਦੀ ਹੈ।
ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹੇ,
ਓਥੇ ਫ਼ਸਲ ਗੁਲਾਬ ਦੀ ਮਹਿਕਦੀ ਹੈ।
ਪ੍ਰਸ਼ਨ 1. ਸਾਡੀ ਪਿੱਠ ‘ਤੇ ਕੌਣ ਖੜ੍ਹਾ ਹੈ?
(ੳ) ਸਾਡਾ ਇਤਿਹਾਸ
(ਅ) ਸਾਡੀ ਜ਼ੁੰਮੇਵਾਰੀ
(ੲ) ਸਾਡੀ ਤਾਕਤ
(ਸ) ਸਾਡਾ ਦੇਸ਼
ਪ੍ਰਸ਼ਨ 2. ਸਾਨੂੰ ਕਿਸ ਦੇ ਰੰਗ ‘ਤੇ ਮਾਣ ਹੈ?
(ੳ) ਲਹੂ ਦੇ
(ਅ) ਤਾਕਤ ਦੇ
(ੲ) ਪਹਿਰਾਵੇ ਦੇ
(ਸ) ਝੰਡੇ ਦੇ
ਪ੍ਰਸ਼ਨ 3. ਆਪਣੇ ਸੋਹਣੇ ਦੇਸ਼ ਦੀ ਇੱਕ ਮੰਗ ‘ਤੇ ਅਸੀਂ ਕੀ ਕਰਨਾ ਜਾਣਦੇ ਹਾਂ?
(ੳ) ਜਾਨ ਵਾਰਨੀ
(ਅ) ਬਦਲਾ ਲੈਣਾ
(ੲ) ਮੁਕਾਬਲਾ ਕਰਨਾ
(ਸ) ਕੁਰਬਾਨ ਹੋਣਾ
ਪ੍ਰਸ਼ਨ 4. ਕੋਇਲ ਕਿਸ ਥਾਂ ਆ ਕੇ ਚਹਿਕਦੀ ਹੈ?
(ੳ) ਜਿੱਥੇ ਅੰਬਾਂ ਨੂੰ ਫਲ ਲੱਗੇ ਹੋਣ
(ਅ) ਜਿੱਥੇ ਅੰਬਾਂ ਨੂੰ ਬੂਰ ਪਿਆ ਹੋਵੇ
(ੲ) ਜਿੱਥੇ ਅੰਬਾਂ ਨੂੰ ਨਵੇਂ ਪੱਤੇ ਨਿਕਲੇ ਹੋਣ
(ਸ) ਜਿੱਥੇ ਅੰਬਾਂ ਨੂੰ ਨਵੀਆਂ ਕਰੂੰਬਲਾਂ ਫੁੱਟੀਆਂ ਹੋਣ
ਪ੍ਰਸ਼ਨ 5. ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹਦੀ ਹੈ ਉੱਥੇ ਕਿਹੜੀ ਫ਼ਸਲ ਮਹਿਕਦੀ ਹੈ?
(ੳ) ਅਜ਼ਾਦੀ ਦੀ
(ਅ) ਖ਼ੁਸ਼ਹਾਲੀ ਦੀ
(ੲ) ਤਰੱਕੀ ਦੀ
(ਸ) ਗੁਲਾਬ ਦੀ