ਕਾਵਿ ਟੁਕੜੀ

ਵਤਨ ਦੀਆਂ ਗਲੀਆਂ

ਮਤਿ ਮਾਰੀ ਗਈ ਸੀ ਜੋ ਪ੍ਰਦੇਸ਼ ਵਿੱਚ ਵੱਸਣ ਦੀ ਸੋਚੀ
ਕੀ ਥੁਡ਼ ਸੀ ਇਸ ਦੇਸ਼ ਵਿੱਚ – ਸ਼ਾਹੀ ਖਾਂਦੇ ਪਏ ਸੀ ਰੋਟੀ।
ਇਮੀਗ੍ਰੇਸ਼ਨ ਦੇ ਪੇਪਰਾਂ ਨੇ ਦਿਲ ਨੂੰ ਅਜਿਹਾ ਭਰਮਾਇਆ,
ਚਾਰ ਅਟੈਚੀਆਂ ਚੁੱਕ ਕੇ ਉਥੋਂ ਟੁਰ ਆਏ – ਪਿੱਛੇ ਛੱਡ ਆਏ ਸਾਰਾ ਸਰਮਾਇਆ।
ਹਰ ਸ਼ੈ ਵਿੱਚ ਦਿੱਸੇ ਇੱਥੇ ਓਪਰਾ-ਓਪਰਾਪਨ
ਰਹਿ-ਰਹਿ ਕੇ ਯਾਦ ਆਵੇ ਵਤਨ ਦਾ ਆਪਣਾਪਨ
ਇੱਥੇ ਰਹਿੰਦੇ ਆਪਣੇ ਹੌਂਸਲਾ ਬਹੁਤ ਪਏ ਹਨ ਵਧਾਉਂਦੇ
ਪਰ ਇੱਥੇ ਰਹਿ ਕੇ ਤਾਂ ਦੇਸ਼ ਦੇ ਪਰਾਏ ਵੀ ਹਨ – ਪਏ ਯਾਦ ਆਉਂਦੇ
ਵਤਨ ਦੀਆਂ ਤੰਗ ਗਲੀਆਂ ਇੱਥੋਂ ਦੀਆਂ ਲੇਨਜ਼ ਤੇ ਹਨ ਹਾਵੀ
ਨਹੀਂ ਚਾਹੀਦਾ ਸਾਨੂੰ ਵਿਦੇਸ਼ਾਂ ਦਾ ਖੁਲ੍ਹਾ ਵਾਤਾਵਰਨ
ਸਾਨੂੰ ਤਾਂ ਦੇਸ਼ ਦੀ ਮਿੱਟੀ ਹੀ ਪਿਆਰੀ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ਕਵੀ ਕਿਸ ਗੱਲ ਲਈ ਦੁੱਖ ਮਨਾ ਰਿਹਾ ਹੈ ਅਤੇ ਕਿਉਂ?

ਪ੍ਰਸ਼ਨ 2. ਕਵੀ ਕਿਹੜਾ ਸਰਮਾਇਆ ਛੱਡ ਕੇ, ਕਿਥੇ ਆਉਣ ਦੀ ਗੱਲ ਕਰਦਾ ਹੈ?

ਪ੍ਰਸ਼ਨ 3. ਕਵੀ ਅਨੁਸਾਰ ਕਿੱਥੇ ਦਾ ਖੁੱਲਾ ਵਾਤਾਵਰਨ ਨਹੀਂ ਚਾਹੀਦਾ ਅਤੇ ਉਸਦੇ ਬਦਲੇ ਕਵੀ ਨੂੰ ਕੀ ਪਿਆਰਾ ਹੈ?