ਕਾਵਿ ਟੁਕੜੀ – ਜ਼ਿੰਦਗੀ
ਜਿੰਦਗੀ ਮਿਲੀ ਹੈ ਜਿਊਣ ਦੇ ਲਈ
ਜਿੰਦਗੀ ਇੱਕ ਖੂਬਸੂਰਤ ਕਵਿਤਾ ਹੈ
ਸੁੱਖ – ਦੁੱਖ ਵਿੱਚ ਇਸ ਨੂੰ ਗੁਣਗੁਣਾਂਦੇ ਰਹੋ।
ਜਿੰਦਗੀ ਇੱਕ ਅਨੋਖਾ ਸਾਜ਼ ਹੈ
ਦਿਲ ਦੀਆਂ ਤਾਰਾਂ ਨਾਲ ਇਸ ਨੂੰ ਵਜਾਂਦੇ ਰਹੋ।
ਜਿੰਦਗੀ ਇੱਕ ਖੁਸ਼ਨੁਮਾ ਗੀਤ ਹੈ
ਉਠਦਿਆਂ – ਬਹਿੰਦਿਆਂ ਇਸ ਨੂੰ ਗਾਂਦੇ ਰਹੋ।
ਜਿੰਦਗੀ ਫੁੱਲਾਂ ਨਾਲ ਸ਼ਿੰਗਾਰੀ ਇੱਕ ਕਿਆਰੀ ਹੈ
ਆਪ ਮਹਿਕੋ ਤੇ ਹੋਰਾਂ ਨੂੰ ਮਹਿਕਾਂਦੇ ਰਹੋ।
ਜਿੰਦਗੀ ਮਿਲੀ ਹੈ ਜਿਊਣ ਦੇ ਲਈ
ਆਪ ਜੀਓ ਤੇ ਹੋਰਾਂ ਨੂੰ ਜੀਵਨ ਜਾਂਚ ਸਿਖਾਂਦੇ ਰਹੋ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਕਵੀ ਜਿੰਦਗੀ ਨੂੰ ਕੀ – ਕੀ ਕਹਿ ਕੇ ਬਿਆਨ ਕਰਦਾ ਹੈ?
ਪ੍ਰਸ਼ਨ 2. ‘ਆਪ ਮਹਿਕੋ ਤੇ ਹੋਰਾਂ ਨੂੰ ਮਹਿਕਾਂਦੇ ਰਹੋ।’ ਤੋਂ ਕਵੀ ਦਾ ਕੀ ਭਾਵ ਹੈ?
ਪ੍ਰਸ਼ਨ 3. ਅਸੀ ਦੂਜਿਆਂ ਨੂੰ ਜੀਵਨ ਜਾਂਚ ਕਿਵੇਂ ਸਿਖਾ ਸਕਦੇ ਹਾਂ?