ਕਾਵਿ ਟੁਕੜੀ – ਹਾਸਾ

ਹੱਸ – ਹੱਸ ਕੇ ਦੁਨੀਆਂ ਤੋਂ ਜਾਣ ਦਾ ਇਰਾਦਾ ਅਸੀਂ ਬਣਾ ਲਈਏ।

ਦੁੱਖਾਂ ਦੇ ਰੋਣੇ ਰੋ – ਰੋ ਕੇ, ਅਸੀਂ ਜ਼ਿੰਦਗੀ ਜਿਊਂਦੇ ਹਾਂ

ਕਿਉਂ ਨਾ ਹੱਸ ਹੱਸ ਕੇ ਜੀਣ ਦਾ, ਇਰਾਦਾ ਅਸੀਂ ਬਣਾ ਲਈਏ।

ਰੋਂਦਿਆਂ ਨੂੰ ਤਾਂ ਦੁਨੀਆਂ ਹੋਰ ਰੁਲਾਂਦੀ ਹੈ,

ਕਿਉਂ ਨਾ ਹੱਸਦਿਆਂ ਰਹਿ ਕੇ, ਦੁਨੀਆਂ ਨੂੰ ਅਸੀਂ ਆਪਣਾ ਬਣਾ ਲਈਏ।

ਹੱਸਣਾ ਚਾਹ ਕੇ ਵੀ ਕਈ ਵਾਰ ਹਾਸਾ ਅਸੀਂ ਬੁੱਲ੍ਹਾਂ ਵਿੱਚ ਰੋਕ ਲੈਂਦੇ ਹਾਂ,

ਕਿਉਂ ਨਾ ਹੱਸਦਿਆਂ ਰਹਿ ਕੇ, ਅਸੀਂ ਆਪਣੇ ਚਿਹਰੇ ਦਾ ਗੁਲਸ਼ਨ ਹੀ ਖਿੜਾ ਲਈਏ।

ਰੋਂਦਿਆਂ – ਰੋਂਦਿਆਂ ਤਾਂ ਹਰ ਕੋਈ ਦੁਨੀਆਂ ਵਿੱਚ ਆਉਂਦਾ ਹੈ,

ਕਿਉਂ ਨਾ ਹੱਸ – ਹੱਸ ਕੇ ਦੁਨੀਆਂ ਤੋਂ ਜਾਣ ਦਾ ਇਰਾਦਾ ਅਸੀਂ ਬਣਾ ਲਈਏ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ਅਸੀਂ ਕਿਹੋ ਜਿਹੀ ਜਿੰਦਗੀ ਜੀਉਂਦੇ ਹਾਂ ਤੇ ਸਾਨੂੰ ਕਿਹੋ ਜਿਹੀ ਜਿੰਦਗੀ ਜੀਉਣੀ ਚਾਹੀਦੀ ਹੈ?

ਪ੍ਰਸ਼ਨ 2. ਹੱਸਦੇ ਰਹਿਣ ਨਾਲ ਕੀ – ਕੀ ਚੰਗਾ ਵਾਪਰ ਸਕਦਾ ਹੈ?

ਪ੍ਰਸ਼ਨ 3. ਮਨੁੱਖ ਦੁਨੀਆਂ ਵਿੱਚ ਕਿਵੇਂ ਆਉਂਦਾ ਹੈ ਅਤੇ ਕਵੀ ਦੁਨੀਆਂ ਤੋਂ ਕਿਵੇਂ ਜਾਣ ਲਈ ਕਹਿੰਦਾ ਹੈ?