ਕਾਵਿ ਟੁਕੜੀ : ਹਰਿਮੰਦਰ ਸਾਹਿਬ
ਹੇਠ ਦਿੱਤੇ ਕਾਵਿ – ਟੋਟੇ ਨੂੰ ਪੜ੍ਹ ਕੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ:
ਚਾਰੇ ਦਰ ਇਸ ਦੇ ਨੇ ਦੱਸਦੇ, ਚਹੁੰ ਵਰਨਾਂ ਦਾ ਸਾਂਝਾ ਹੈ ਇਹ।
ਹਰ ਇੱਕ ਲਈ ਇਹਦੇ ਦਰ ਖੁੱਲ੍ਹੇ,ਵੈਰ-ਵਿਰੋਧ ਤੋਂ ਵਾਂਝਾ ਹੈ ਇਹ।
ਜੋ ਵੀ ਇਸ ਦੇ ਸੁਰ ਵਿੱਚ ਨ੍ਹਾਵੇ, ਜਨਮ-ਜਨਮ ਦੀ ਮੈਲ ਗਵਾਵੇ।
ਪ੍ਰਸ਼ਨ 1. ਉਪਰੋਕਤ ਕਾਵਿ-ਸਤਰਾਂ ਦਾ ਪ੍ਰਸੰਗ ਲਿਖੋ।
ਪ੍ਰਸ਼ਨ 2. ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਹਨ ਤੇ ਉਹ ਕੀ ਦੱਸਦੇ ਹਨ?
ਪ੍ਰਸ਼ਨ 3. ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਕੀ ਹੁੰਦਾ ਹੈ?