ਕਾਵਿ ਟੁਕੜੀ – ਸੁਕਰਾਤ

ਪੜ੍ਹਿਆ ਗੁਰੂ ਗ੍ਰੰਥ ਵਿੱਚ,
ਇਹ ਵੀ ਇੱਕ ਵਿਵੇਕ।
ਨਿਰੰਕਾਰ ਭਗਵਾਨ ਦੇ,
ਹੁੰਦੇ ਰੂਪ ਅਨੇਕ।
ਮੇਰੀ ਗੱਲ ਨੂੰ ਪੱਲੇ ਬੰਨ੍ਹ ਲਓ,
ਆਖੇ ਪਿਆ ਸੁਕਰਾਤ।
ਸੱਚ ਦੀ ਨਗਰੀ ਸੂਰਜ ਚਮਕੇ,
ਬਾਕੀ ਹਰ ਥਾਂ ਰਾਤ।

ਪ੍ਰਸ਼ਨ 1 . ‘ਗੁਰੂ ਗ੍ਰੰਥ ਸਾਹਿਬ’ ਵਿੱਚ ਕਿਹੜਾ ਵਿਚਾਰ ਪੜ੍ਹਨ ਦੀ ਗੱਲ ਕੀਤੀ ਗਈ ਹੈ?

() ਬਹੁਮੁੱਲੇ ਵਿਚਾਰ
() ਰਟਨ ‘ਤੇ ਜ਼ੋਰ
() ਬੁੱਧੀਮਾਨ ਲੋਕਾਂ ਬਾਰੇ
() ਆਮ ਵਿਚਾਰ

ਪ੍ਰਸ਼ਨ 2 . ਸੁਕਰਾਤ ਨੇ ਕੀ ਕਿਹਾ ਹੈ ?

() ਝੂਠ ਦੀ ਨਗਰੀ ਵਿੱਚ ਸੂਰਜ ਚਮਕਦਾ ਹੈ
() ਸੱਚ ਦੀ ਨਗਰੀ ਵਿੱਚ ਹਨੇਰਾ ਹੁੰਦਾ ਹੈ
() ਸੱਚ ਦੀ ਨਗਰੀ ਵਿੱਚ ਸੂਰਜ ਚਮਕਦਾ ਹੈ
() ਸੱਚ ਦੀ ਨਗਰੀ ਵਿੱਚ ਕੁਝ ਦਿਖਾਈ ਨਹੀਂ ਦਿੰਦਾ

ਪ੍ਰਸ਼ਨ 3 . ‘ਬਾਕੀ ਹਰ ਥਾਂ ਰਾਤ’ ਤੁਕ ਤੋਂ ਕੀ ਭਾਵ ਹੈ?

() ਨਿਆਂ
() ਅਨਿਆਂ
() ਪਿਆਰ
() ਨਫ਼ਰਤ

ਪ੍ਰਸ਼ਨ 4 . ਸੁਕਰਾਤ ਕੌਣ ਸੀ ?

() ਯੂਨਾਨੀ ਦਾਰਸ਼ਨਿਕ
() ਮੁਸਾਫ਼ਰ
() ਆਮ ਵਿਅਕਤੀ
() ਕੰਮਚੋਰ ਵਿਅਕਤੀ

ਪ੍ਰਸ਼ਨ 5 . ‘ਵਿਵੇਕ’ ਸ਼ਬਦ ਦਾ ਅਰਥ ਦੱਸੋ।

() ਬੁੱਧੀ
() ਵਿਚਾਰ
() ਸੋਹਣਾ
() ਕਰੂਪ