ਕਾਵਿ ਟੁਕੜੀ – ਵਿੱਦਿਆ

ਨਿੱਤ ਬਦਲਦੀ ਦੁਨੀਆ ਵਿੱਚ,
ਰਿਸ਼ਤੇ ਤਾਂ ਨਿੱਤ ਬਦਲਦੇ ਨੇ।
ਪਰ ਵਿੱਦਿਆ ਅਜਿਹਾ ਰਿਸ਼ਤਾ ਹੈ,
ਜੋ ਟੁੱਟਦਾ ਹੈ ਨਾ ਛੁੱਟਦਾ ਹੈ।
ਵਿੱਦਿਆ ਉਹ ਕੀਮਤੀ ਗਹਿਣਾ ਹੈ,
ਜੋ ਨਾ ਖੁੱਸਦਾ ਹੈ, ਨਾ ਲਹਿਣਾ ਹੈ।

ਪ੍ਰਸ਼ਨ 1 . ਕੀ ਦੁਨੀਆ ਬਦਲ ਰਹੀ ਹੈ?

() ਸੋਚ
() ਵਿਚਾਰ
() ਦੁਨੀਆ
() ਪ੍ਰਕਿਰਤੀ

ਪ੍ਰਸ਼ਨ 2 . ਕੀ ਰਿਸ਼ਤੇ ਕਦੇ ਬਦਲਦੇ ਹਨ?

() ਨਹੀਂ
() ਹਾਂ
() ਨਿੱਤ
() ਕਦੇ – ਕਦੇ

ਪ੍ਰਸ਼ਨ 3 . ਵਿੱਦਿਆ ਕਿਸ ਤਰ੍ਹਾਂ ਦਾ ਰਿਸ਼ਤਾ ਹੈ?

() ਜੋ ਕਦੇ ਸਾਥ ਨਹੀਂ ਛੱਡਦਾ
() ਸਾਥ ਨਹੀਂ ਨਿਭਾਉਂਦਾ
() ਸਾਥ ਛੱਡ ਦਿੰਦਾ ਹੈ
() ਪਰਉਪਕਾਰ ਨਹੀਂ ਕਰਦੀ

ਪ੍ਰਸ਼ਨ 4 . ਵਿੱਦਿਆ ਕਿਸ ਪ੍ਰਕਾਰ ਦਾ ਗਹਿਣਾ ਹੈ?

() ਚੋਰੀ ਹੋਣ ਵਾਲਾ
() ਨਿਰਾਦਰ ਕਰਨ ਵਾਲਾ
() ਕੀਮਤੀ
() ਬੇਕਾਰ

ਪ੍ਰਸ਼ਨ 5 . ‘ਖੁੱਸਦਾ’ ਸ਼ਬਦਾਂ ਦੇ ਅਰਥ ਲਿਖੋ।

() ਪਿਆਰ ਕਰਦਾ
() ਨਫ਼ਰਤ ਕਰਦਾ
() ਜਿਆਦਤੀ
() ਖੋਹਿਆ ਜਾਂਦਾ