ਕਾਵਿ ਟੁਕੜੀ – ਰੱਬ
ਜੇਤਾ ਕੀਤਾ, ਉਹੀ ਕੱਟੋ, ਰੱਬ ਨੂੰ ਸਦਾ ਧਿਆਨ ਲਗਾ ਕੇ ਮੰਗੋ।
ਦਿਨ ਦੀ ਥਕਣ ਨੇ ਘੂਕ ਸੁਆਇਆ, ਧਰਮ ਰਾਇ ਸੁਫ਼ਨੇ ਵਿੱਚ ਆਇਆ।
ਬੈਠ ਕੇ ਤਖ਼ਤ ਨੇ ਇਹ ਫ਼ਰਮਾਇਆ, ਬੋਲ ਬੰਦੇ ਤੂੰ ਏਥੇ ਕਾਹਨੂੰ ਆਇਆ।
ਏਥੇ ਤੂੰ ਨਹੀਂ ਗਿਆ ਬੁਲਾਇਆ, ਹਾਲੇ ਤੇਰਾ ਵਕਤ ਨਾ ਆਇਆ!
ਕਿਉਂ ਮਿਲਣੇ ਨੂੰ ਜੋਰ ਲਗਾਇਆ?
ਮੈਂ ਪੁੱਛਿਆ ਹੱਥ ਜੋੜ ਕੇ ਉਸ ਨੂੰ, ਦੇਵੋ ਇੱਕ ਦੋ ਗੁੰਜਲਾਂ ਖੋਲ
ਬੰਦਿਆਂ ਨੂੰ ਤਾਂ ਪਤਾ ਨਾ ਲੱਗੇ, ਤੁਸੀਂ ਕੀ ਵੇਖੋਗੇ ਪੱਤਰਾ ਖੋਲ?
ਫਿਰ ਉਪਰੋਂ ਆਵਾਜ਼ ਇਹ ਆਈ, ਸੁਣ ਬੰਦਿਆ ਆਕਾਸ਼ ਸੁਨੇਹਾ
ਫਰਜ਼ ਨਿਭਾਵੇ, ਦਿਲ ਨਾ ਤੋੜੇ, ਕੋਈ ਨਹੀਂ ਉਸ ਬੰਦਾ ਜਿਹਾ।
ਜੇਤਾ ਕੀਤਾ, ਉਹੀ ਕੱਟੋ, ਰੱਬ ਨੂੰ ਸਦਾ ਧਿਆਨ ਲਗਾ ਕੇ ਮੰਗੋ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਕਵੀ ਦੇ ਸੁਫ਼ਨੇ ਵਿੱਚ ਕੌਣ ਆਇਆ ਤੇ ਉਸ ਨੇ ਕੀ ਕਿਹਾ?
ਪ੍ਰਸ਼ਨ 2. ਕਵੀ ਹੱਥ ਜੋੜ ਕੇ ਕੀ ਪੁੱਛ ਰਿਹਾ ਹੈ?
ਪ੍ਰਸ਼ਨ 3. ਕਵੀ ਨੂੰ ਕਿਹੜਾ ਆਕਾਸ਼ ਸੁਨੇਹਾ ਮਿਲਿਆ?