ਕਾਵਿ ਟੁਕੜੀ : ਮੋਬਾਇਲ
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ:
ਏਸ ਨੂੰ ਬਣਾਉਣ ਵਾਲਾ ਕਿੰਨਾ ਕੋਈ ਸੁਜਾਨ ਏ,
ਸੱਚ-ਮੁੱਚ ਏਸ ਵਿੱਚ ਪਾਈ ਉਸ ਜਾਨ ਏ।
ਹਰ ਵੇਲੇ ਮੇਰਾ ਇਹ ਤਾਂ ਹੁਕਮ ਏ ਪਾਲਦਾ,
ਮੇਰਾ ਮੋਬਾਇਲ ਯਾਰੋ ਬੜਾ ਹੀ ਕਮਾਲ ਦਾ।
ਪ੍ਰਸ਼ਨ 1. ਉਪਰੋਕਤ ਕਾਵਿ-ਸਤਰਾਂ ਕਿਸ ਕਵਿਤਾ ਵਿੱਚੋਂ ਲਈਆਂ ਗਈਆਂ ਹਨ ਅਤੇ ਇਸ ਦੇ ਕਵੀ ਕੌਣ ਹਨ?
ਪ੍ਰਸ਼ਨ 2. ਮੋਬਾਇਲ ਨੂੰ ਬਣਾਉਣ ਵਾਲਾ ਕਿਹੋ ਜਿਹਾ ਇਨਸਾਨ ਹੋ ਸਕਦਾ ਹੈ?
ਪ੍ਰਸ਼ਨ 3. ‘ਸੁਜਾਨ’ ਦਾ ਕੀ ਅਰਥ ਹੈ?