ਕਾਵਿ ਟੁਕੜੀ : ਮੈਂ ਗੱਭਰੂ ਪੰਜਾਬ ਦਾ, ਮੈਨੂੰ ਜਾਣੇ ਦੁਨੀਆ ਸਾਰੀ।
ਹੇਠਾਂ ਦਿੱਤੀਆਂ ਕਾਵਿ-ਸਤਰਾਂ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ –
ਗੁਰੂਆਂ ਪੀਰਾਂ ਦੀ ਇਹ ਧਰਤੀ, ਇਸ ਤੋਂ ਸਦਕੇ ਜਾਵਾਂ,
ਭਗਤ ਸਿੰਘ, ਸੁਖਦੇਵ, ਸਰਾਭੇ, ਜੰਮਣ ਏਥੇ ਮਾਵਾਂ।
ਇਸ ਧਰਤੀ ਨੇ ਪੈਦਾ ਕੀਤੇ, ਯੋਧੇ ਤੇ ਬਲਕਾਰੀ,
ਮੈਂ ਗੱਭਰੂ ਪੰਜਾਬ ਦਾ, ਮੈਨੂੰ ਜਾਣੇ ਦੁਨੀਆ ਸਾਰੀ।
ਪ੍ਰਸ਼ਨ 1. ਮਾਵਾਂ ਕਿਹੋ ਜਿਹੇ ਪੁੱਤਰਾਂ ਨੂੰ ਜਨਮ ਦਿੰਦੀਆਂ ਹਨ?
ਪ੍ਰਸ਼ਨ 2. ਪੰਜਾਬ ਦੇ ਜਵਾਨਾਂ ਦਾ ਦੁਨੀਆ ’ਤੇ ਕਿਹੋ ਜਿਹਾ ਅਸਰ ਹੈ?
ਪ੍ਰਸ਼ਨ 3. ਸਾਡੀ ਧਰਤੀ ਕਿਸ ਦੀ ਧਰਤੀ ਹੈ ਤੇ ਕਵੀ ਉਸ ਬਾਰੇ ਕੀ ਆਖਦਾ ਹੈ?