ਕਾਵਿ ਟੁਕੜੀ : ਮਾਂ ਬੋਲੀ ਪੰਜਾਬੀ


ਹੇਠਾਂ ਦਿੱਤੀਆਂ ਕਾਵਿ ਸਤਰਾਂ ਨੂੰ ਪੜ੍ਹੋ ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ –


ਗੂੜ੍ਹੀ ਨੀਂਦ ਵਿੱਚੋਂ ਜਾਗੋ, ਓ ਪੰਜਾਬੀ ਦੇ ਸਾਹਿਤਕਾਰੋ,

ਮਾਂ-ਬੋਲੀ ਦੀ ਉੱਨਤੀ ਦੇ ਲਈ, ਰਲ ਕੇ ਸਾਰੇ ਹੰਭਲਾ ਮਾਰੋ।

ਜਿਹੜੇ ਗੰਦੇ ਗੀਤ ਨੇ ਲਿਖਦੇ, ਉਨ੍ਹਾਂ ਕਵੀਆਂ ਨੂੰ ਫਿਟਕਾਰੋ।


ਪ੍ਰਸ਼ਨ 1. ਕਵੀ ਕਿਹੜੇ ਕਵੀਆਂ ਨੂੰ ਫਿਟਕਾਰ ਪਾਉਣ ਲਈ ਕਹਿੰਦਾ ਹੈ?

ਪ੍ਰਸ਼ਨ 2. ਮਾਂ-ਬੋਲੀ ਦੀ ਉੱਨਤੀ ਦੇ ਲਈ ਕਵੀ ਕੀ ਕਰਨ ਲਈ ਕਹਿੰਦਾ ਹੈ?

ਪ੍ਰਸ਼ਨ 3. ਕਵੀ ਸਾਹਿਤਕਾਰਾਂ ਨੂੰ ਕੀ ਕਰਨ ਲਈ ਕਹਿੰਦਾ ਹੈ?