ਕਾਵਿ ਟੁਕੜੀ : ਮਾਂ ਬੋਲੀ ਦੀ ਸ਼ਾਨ ਵਧਾਈਏ
ਹੇਠ ਲਿਖੀਆਂ ਕਾਵਿ – ਸਤਰਾਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉਤਰ ਦਿਓ :
ਗੂੜ੍ਹੀ ਨੀਂਦਰ ਵਿਚੋਂ ਜਾਗੋ, ਪੰਜਾਬੀ ਦੇ ਸਾਹਿਤਕਾਰੋ।
ਮਾਂ – ਬੋਲੀ ਦੀ ਉਨਤੀ ਦੇ ਲਈ, ਰਲ ਕੇ ਸਾਰੇ ਹੰਭਲਾ ਮਾਰੋ।
ਜਿਹੜੇ ਮਾੜੇ ਗੀਤ ਨੇ ਲਿਖਦੇ, ਉਹਨਾਂ ਕਵੀਆਂ ਨੂੰ ਫਿਟਕਾਰੋ।
ਹਰ ਹਾਲਤ ਵਿੱਚ ਅੱਗੇ ਵੱਧਣਾ, ਇਹ ਗੱਲ ਆਪਣੇ ਦਿਲ ਵਿੱਚ ਧਾਰੋ।
ਆਉਣ ਵਾਲੀਆਂ ਨਸਲਾਂ ਦੇ ਲਈ, ਆਪਾਂ ਨਵੇਂ ਪੂਰਨੇ ਪਾਈਏ।
ਚੰਗਾ ਵਧੀਆ ਸਾਹਿਤ ਰਚ ਕੇ, ਮਾਂ – ਬੋਲੀ ਦੀ ਸ਼ਾਨ ਵਧਾਈਏ।
ਪ੍ਰਸ਼ਨ 1. ਕਵੀ ਕਿਨ੍ਹਾਂ ਨੂੰ ਨੀਂਦ ਤੋਂ ਜਗਾ ਰਿਹਾ ਹੈ ਅਤੇ ਉਹਨਾਂ ਨੂੰ ਕਿਸ ਲਈ ਹੰਭਲਾ ਮਾਰਨ ਲਈ ਕਹਿ ਰਿਹਾ ਹੈ?
ਪ੍ਰਸ਼ਨ 2. ਕਵੀ ਕਿਨ੍ਹਾਂ ਨੂੰ ਫਿਟਕਾਰਨ ਲਈ ਕਹਿ ਰਿਹਾ ਹੈ?
ਪ੍ਰਸ਼ਨ 3. ਕਵੀ ਮਨ ਦੀ ਕੀ ਧਾਰਨਾ ਬਣਾਉਣ ਲਈ ਕਹਿ ਰਿਹਾ ਹੈ?
ਪ੍ਰਸ਼ਨ 4. ਆਉਣ ਵਾਲੀਆਂ ਨਸਲਾਂ ਲਈ ਕਵੀ ਕੀ ਕਹਿ ਰਿਹਾ ਹੈ?