ਜਿਸ ਪਿੰਡ ਦੇ ਖੂਹਾਂ ਵਿਚ ਖੂਹਾਂ ਦਾ ਵੀ ਸ਼ਰਬਤ ਵਰਗਾ ਪਾਣੀ
ਸ਼ਾਮ ਸਵੇਰੇ ਫ਼ਸਲਾਂ ਨੂੰ ਵੀ ਸੁਣਦੀ ਹੈ ਗੁਰਬਾਣੀ
ਜਿਸ ਪਿੰਡ ਕੱਚੇ ਕੋਠਿਆਂ ਉਤੇ ਮਿਰਚਾਂ ਜਾਣ ਸੁਕਾਈਆਂ
ਸਭ ਛੱਤਾਂ ਨੇ ਜਿਦ ਕੇ ਜਾਣੋ ਚੁੰਨੀਆਂ ਲਾਲ ਰੰਗਾਈਆਂ
ਜਿਸ ਪਿੰਡ ਦੇ ਵਿਚ ਮਾਖਿਓਂ ਮਿੱਠੀ ਵਸਦੀ ਹੈ ਮਾਂ ਬੋਲੀ
ਉਸ ਬੋਲੀ ਵਿਚ ਵਾਰਿਸ ਬੁੱਲ੍ਹੇ ਸ਼ਿਵ ਨੇ ਮਿਸ਼ਰੀ ਘੋਲੀ
ਪ੍ਰਸ਼ਨ 1 . ਪਿੰਡ ਵਿਚਲੇ ਖੂਹਾਂ ਦਾ ਪਾਣੀ ਕਿਹੋ ਜਿਹਾ ਹੈ?
(ੳ) ਕੌੜਾ
(ਅ) ਖ਼ਾਰਾ
(ੲ) ਸ਼ਰਬਤ
(ਸ) ਫਿੱਕਾ
ਪ੍ਰਸ਼ਨ 2 . ਕੱਚੇ ਘਰਾਂ ਦੀਆਂ ਛੱਤਾਂ ਨੇ ਲਾਲ ਚੁੰਨੀਆਂ ਕਦੋਂ ਲਈਆਂ ਹੁੰਦੀਆਂ ਹਨ?
(ੳ) ਮਿਰਦਾਂ ਸੁਕਾਉਣ ਵੇਲੇ
(ਅ) ਕੱਪੜੇ ਸੁਕਾਉਣ ਵੇਲੇ
(ੲ) ਹੋਲੀ ਮਨਾਉਣ ਵੇਲੇ
(ਸ) ਤਿਉਹਾਰਾਂ ਵੇਲੇ
ਪ੍ਰਸ਼ਨ 3 . ਪੰਜਾਬ ਦੀ ਮਾਂ – ਬੋਲੀ ਬਾਰੇ ਕਵੀ ਨੇ ਕੀ ਦੱਸਿਆ ਹੈ?
(ੳ) ਬਿਗਾਨੀ
(ਅ) ਰੁੱਖੀ
(ੲ) ਮਾਖਿਓ ਮਿੱਠੀ
(ਸ) ਸਮਝ ਵਿੱਚ ਨਾ ਆਉਣ ਵਾਲੀ