ਕਾਵਿ ਟੁਕੜੀ – ਮਾਂ ਦੀ ਮਮਤਾ

ਮਮਤਾ ਕੀ ਹੁੰਦੀ ਮਾਂ ਦੀ ਪੁਛਿਓ ਅਨਾਥ ਕੋਲੋਂ,
ਮਿਲ ਜਾਊ ਜਵਾਬ ਆਪੇ ਤੁਸੀਂ ਸਵਾਲ ਰੱਖਿਓ।
ਮਿੱਟੀ ਦਾ ਮੋਹ ਪਾਲੋ ਰਹਿ ਕੇ ਵਿਦੇਸ਼ਾਂ ਵਿੱਚ ਵੀ,
ਚੇਤੇ ਸਦਾ ਯਾਰੋ ਹੱਸਦਾ ਪੰਜਾਬ ਰੱਖਿਓ।
ਰਿਸ਼ਤੇ ਨੇ ਪਾਕ ਸਾਰੇ ਪੰਜ ਪਾਣੀਆਂ ਦਾ ਵਾਸਾ,
ਘੋਲੋ ਨਾ ਜ਼ਹਿਰ ਕੋਈ, ਚੇਤੇ ਹਰ ਹਾਲ ਰੱਖਿਓ।
ਜਿਸ ਪਿੰਡ ਦੇ ਵਿੱਚ ਮਾਖਿਓਂ ਮਿੱਠੀ ਵਸਦੀ ਹੈ ਮਾਂ ਬੋਲੀ,
ਉਸ ਬੌਲੀ ਵਿੱਚ ਵਾਰਿਸ  ਬੁੱਲ੍ਹੇ ਸ਼ਿਵ ਨੇ ਮਿਸ਼ਰੀ ਘੋਲੀ

ਪ੍ਰਸ਼ਨ 1 . ਅਨਾਥ ਕੋਲੋਂ ਕਿਹੜੀ ਗੱਲ ਪੁੱਛਣ ਬਾਰੇ ਕਿਹਾ ਗਿਆ ਹੈ?

() ਮਾਂ ਦਾ ਪਿਆਰ
() ਦਾਦੀ ਦਾ ਪਿਆਰ
() ਚਾਚੀ ਦਾ ਪਿਆਰ
() ਨਾਨੀ ਦਾ ਪਿਆਰ

ਪ੍ਰਸ਼ਨ 2 . ਵਿਦੇਸ਼ਾਂ ਵਿੱਚ ਜਾ ਕੇ ਕਿਹੜੀ ਗੱਲ ਯਾਦ ਰੱਖਣ ਦੀ ਅਪੀਲ ਕੀਤੀ ਗਈ ਹੈ?

() ਪੰਜਾਬ
() ਹਰਿਆਣਾ
() ਰਾਜਸਥਾਨ
() ਹਿਮਾਚਲ

ਪ੍ਰਸ਼ਨ 3 . ‘ਘੋਲੋ ਨਾ ਜ਼ਹਿਰ ਕੋਈ’ ਤੋਂ ਕੀ ਭਾਵ ਹੈ?

() ਨਫ਼ਰਤ ਫੈਲਾਉਣਾ
() ਪਿਆਰ ਕਰਨਾ
() ਨਫ਼ਰਤ ਨਾ ਫੈਲਾਉਣਾ
() ਪਿਆਰ ਨਾ ਕਰਨਾ