ਕਾਵਿ ਟੁਕੜੀ – ਮਮਤਾ ਕੀ ਹੁੰਦੀ ਮਾਂ ਦੀ ਪੁੱਛਿਓ ਅਨਾਥ ਕੋਲ਼ੋਂ
ਖੂਹਾਂ ਨੂੰ ਪੂਰਿਓ ਨਾ ਬਲਦਾਂ ਨੂੰ ਵੇਚਿਓ ਨਾ,
ਫ਼ਸਲਾਂ ਬਚਾਉਣ ਦੇ ਲਈ ਟਿੰਡਾਂ ਦੀ ਭਾਲ ਰੱਖਿਓ।
ਮਮਤਾ ਕੀ ਹੁੰਦੀ ਮਾਂ ਦੀ ਪੁੱਛਿਓ ਅਨਾਥ ਕੋਲ਼ੋਂ,
ਮਿਲ ਜਾਊ ਜੁਆਬ ਆਪੇ ਤੁਸੀ ਸੁਆਲ ਰੱਖਿਓ।
ਮਿੱਟੀ ਦਾ ਮੋਹ ਪਾਲੋ ਰਹਿ ਕੇ ਵਿਦੇਸ਼ਾਂ ਵਿੱਚ ਵੀ,
ਚੇਤੇ ਸਦਾ ਯਾਰੋ ਹਲ ਦਾ ਪੰਜਾਬ ਰੱਖਿਓ।
ਪ੍ਰਸ਼ਨ 1 . ਇਸ ਕਾਵਿ – ਟੁਕੜੀ ਵਿੱਚ ਖੂਹਾਂ ਬਾਰੇ ਕੀ ਕਿਹਾ ਗਿਆ ਹੈ?
(ੳ) ਪੂਰਿਓ ਨਾ
(ਅ) ਮਿੱਟੀ ਨਾਲ ਭਰ ਦਿਓ
(ੲ) ਪਾਣੀ ਨਾਲ ਭਰ ਦਿਓ
(ਸ) ਚਿੱਕੜ ਨਾਲ ਭਰ ਦਿਓ
ਪ੍ਰਸ਼ਨ 2 . ਇਹ ਕਵਿਤਾ ਕਿਸ ਨੂੰ ਸੰਬੋਧਿਤ ਕੀਤੀ ਗਈ ਹੈ?
(ੳ) ਬੱਚਿਆਂ ਨੂੰ
(ਅ) ਬਜ਼ੁਰਗਾਂ ਨੂੰ
(ੲ) ਔਰਤਾਂ ਨੂੰ
(ਸ) ਪੰਜਾਬੀਆਂ ਨੂੰ
ਪ੍ਰਸ਼ਨ 3 . ਅਨਾਥ, ਸ਼ਬਦ ਦਾ ਅਰਥ ਦੱਸੋ।
(ੳ) ਪਿਆਰਾ
(ਅ) ਯਤੀਮ
(ੲ) ਸੋਹਣਾ
(ਸ) ਜੋਗੀ
ਪ੍ਰਸ਼ਨ 4 . ਕਵੀ ਕਿਸ ਨੂੰ ਨਾ ਪੂਰਨ ਜਾਂ ਭਰਨ ਲਈ ਆਖਦਾ ਹੈ?
(ੳ) ਤਲਾਬਾਂ ਨੂੰ
(ਅ) ਛੱਪੜਾਂ ਨੂੰ
(ੲ) ਸਮੰਦਰਾਂ ਨੂੰ
(ਸ) ਖੂਹਾਂ ਨੂੰ
ਪ੍ਰਸ਼ਨ 5 . ਕਵੀ ਕਿਸੇ ਅਨਾਥ ਕੋਲ਼ੋਂ ਕੀ ਪੁੱਛਣ ਲਈ ਆਖਦਾ ਹੈ?
(ੳ) ਮਾਂ ਦੀ ਮਮਤਾ
(ਅ) ਵਿੱਦਿਆ ਬਾਰੇ
(ੲ) ਸਕੂਲ ਬਾਰੇ
(ਸ) ਅੰਕਾਂ ਬਾਰੇ