ਕਾਵਿ ਟੁਕੜੀ – ਬਿਨਾਂ ਮੁਰਸ਼ਦ ਰਾਹ ਨਾ ਹੱਥ ਆਵੇ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
“ਟਿੱਲੇ ਜਾਇ ਕੇ ਜੋਗੀ ਨੇ ਹੱਥ ਜੋੜੇ,
ਸਾਨੂੰ ਆਪਣਾ ਕਹੋ ਫ਼ਕੀਰ ਜੀ।
ਤੇਰੇ ਦਰਸ ਦੀਦਾਰ ਦੇਖਣੇ ਨੂੰ,
ਆਏ ਦੇਸ ਪਰਦੇਸ ਨੂੰ ਚੀਰ ਜੀ।
ਸਿਦਕ ਧਾਰ ਕੇ ਨਾਲ ਯਕੀਨ ਆਏ,
ਅਸੀਂ ਚੇਲੜੇ ਤੇ ਤੁਸੀਂ ਪੀਰ ਜੀ।
ਬਾਦਸ਼ਾਹ ਸੱਚਾ ਰੱਬ ਆਲਮਾ ਦਾ,
ਫੁਕ-ਤਸ਼ ਦੇ ਹੈਨ ਵੀਰ ਜੀ।
ਬਿਨਾਂ ਮੁਰਸ਼ਦ ਰਾਹ ਨਾ ਹੱਥ ਆਵੇ,
ਦੁੱਧ ਬਾਝ ਨਾ ਰਿੱਝਦੀ ਖੀਰ ਜੀ ।”
ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਕਿਹੜੇ ਕਿੱਸੇ ਵਿੱਚੋਂ ਲਈ ਗਈ ਹੈ ?
(ੳ) ਹੀਰ ਰਾਂਝੇ ਦੇ ਕਿੱਸੇ ਵਿੱਚੋਂ
(ਅ) ਸੋਹਣੀ ਮਹੀਂਵਾਲ ਦੇ ਕਿੱਸੇ ਵਿੱਚੋਂ
(ੲ) ਸ਼ੀਰੀ ਫ਼ਰਹਾਦ ਦੇ ਕਿੱਸੇ ਵਿੱਚੋਂ
(ਸ) ਸੱਸੀ ਪੁੰਨੂੰ ਦੇ ਕਿੱਸੇ ਵਿੱਚੋਂ
ਪ੍ਰਸ਼ਨ 2. ਕਵੀ ਅਨੁਸਾਰ ਟਿੱਲੇ ‘ਤੇ ਜਾ ਕੇ ਕੌਣ ਹੱਥ ਜੋੜਦਾ ਹੈ?
(ੳ) ਮਿਰਜ਼ਾ
(ਅ) ਰਾਂਝਾ
(ੲ) ਫ਼ਰਹਾਦ
(ਸ) ਸੱਸੀ
ਪ੍ਰਸ਼ਨ 3. ਉਪਰੋਕਤ ਸਤਰਾਂ ‘ਬਿਨਾਂ ਮੁਰਸ਼ਦ ਰਾਹ ਨਾ ਹੱਥ ਆਵੇ’ ਵਿੱਚ ਮੁਰਸ਼ਦ ਦੀ ਜੀਵਨ ਵਿੱਚ ਕੀ ਮਹਾਨਤਾ ਦਰਸਾਈ ਗਈ ਹੈ?
(ੳ) ਮੁਰਸ਼ਦ ਦੇ ਬਿਨਾਂ ਪਰਮਾਤਮਾ ਨੂੰ ਮਿਲਨ ਦੇ ਰਾਹ ਦਾ ਪਤਾ ਨਹੀਂ ਲੱਗਣਾ
(ਅ) ਮੁਰਸ਼ਦ ਦੇ ਬਿਨਾਂ ਰੱਬ ਨਾਲ ਮੇਲ ਹੋ ਸਕਦਾ ਹੈ
(ੲ) ਮੁਰਸ਼ਦ ਦਾ ਮਨੁੱਖ ਦੇ ਜੀਵਨ ਵਿੱਚ ਬਹੁਮੁੱਲਾ ਸਥਾਨ
(ਸ) ਮੁਰਸ਼ਦ ਦੇ ਦੁਆਰਾ ਹੀ ਜੀਵਨ ਜਿਊਣ ਲਈ ਰਾਹ ਲੱਭ ਸਕਦਾ ਹੈ
ਪ੍ਰਸ਼ਨ 4. ਜੋਗੀ ਨੇ ਕਿਸ ਦੇ ਅੱਗੇ ਜਾ ਕੇ ਹੱਥ ਜੋੜੇ ਸਨ?
(ੳ) ਮੁਰਸ਼ਦ ਦੇ ਅੱਗੇ
(ਅ) ਪਰਮਾਤਮਾ ਦੇ ਅੱਗੇ
(ੲ) ਫ਼ਕੀਰ ਦੇ ਅੱਗੇ
(ਸ) ਪੀਰ ਜੀ ਦੇ ਅੱਗੇ
ਪ੍ਰਸ਼ਨ 5. ਟਿੱਲੇ ਉੱਤੇ ਕੌਣ ਵਸਦੇ ਹੁੰਦੇ ਸਨ ?
(ੳ) ਜੋਗੀ
(ਅ) ਮਨੁੱਖ
(ੲ) ਪ੍ਰੇਮੀ
(ਸ) ਫ਼ਕੀਰ