CBSEClass 9th NCERT PunjabiEducationNCERT class 10thPunjab School Education Board(PSEB)

ਕਾਵਿ ਟੁਕੜੀ – ਬਚਪਨ

ਉਹ ਕਿੱਧਰ ਗਏ ਦਿਹਾੜੇ
ਜਦ ਛੱਤੋ ਦੇ ਪਿਛਵਾੜੇ।
ਸਾਂ ਬੇਰ ਛੱਤੋ ਦਾ ਢਾਂਹਦੇ,
ਹੱਸ – ਹੱਸ ਕੇ ਗਾਲਾਂ ਖਾਂਦੇ।
ਕਰ ਲਾਗੇ – ਲਾਗੇ ਸਿਰੀਆਂ,
ਉਹ ਬੇਰੀ ਥੱਲੇ ਬਹਿਣ।

ਪ੍ਰਸ਼ਨ 1 . ਕਵੀ ਕਿਹੜੀ ਸਥਿਤੀ ਨੂੰ ਯਾਦ ਕਰਦਾ ਹੈ?

() ਬਚਪਨ ਦੇ ਦਿਨ
() ਜਵਾਨੀ ਦੇ ਦਿਨ
() ਸਕੂਲ ਦੇ ਦਿਨ
() ਮੇਲਿਆਂ ਅਤੇ ਤਿਉਹਾਰਾਂ ਦੇ

ਪ੍ਰਸ਼ਨ 2 . ਉਹ ਛੱਤੋ ਦੇ ਪਿਛਵਾੜੇ ਕੀ ਕਰਦੇ ਸਨ?

() ਅੰਗੂਰ ਤੋੜਦੇ ਸਨ
() ਬੇਰ ਤੋੜਦੇ ਸਨ
() ਗੰਨੇ ਤੋੜਦੇ ਸਨ
() ਸਾਗ ਤੋੜਦੇ ਸਨ

ਪ੍ਰਸ਼ਨ 3 . ਉਹ ਗਾਲਾਂ ਖਾਣ ‘ਤੇ ਕੀ ਮਹਿਸੂਸ ਕਰਦੇ ਸਨ?

() ਦੁਖੀ
() ਖੁਸ਼ੀ
() ਬੁਰਾ
() ਪਿਆਰ

ਪ੍ਰਸ਼ਨ 4 . ਬੱਚੇ ਕਿਸ ਹੇਠਾਂ ਬੈਠਦੇ ਸਨ ?

() ਨਿੰਮ
() ਬੋਹੜ
() ਬੇਰੀ
() ਟਾਹਲੀ

ਪ੍ਰਸ਼ਨ 5 . ‘ਦਿਹਾੜੇ’ ਸ਼ਬਦ ਦਾ ਅਰਥ ਲਿਖੋ।

() ਜਵਾਨੀ
() ਬਚਪਨ
() ਬੁਢਾਪਾ
() ਦਿਨ