ਕਾਵਿ ਟੁਕੜੀ – ਪਿੰਡ ਦੀ ਰੌਣਕ
ਜਿਸ ਪਿੰਡ ਵਾਲੇ ਸਾਗ ਬਣ, ਨਾਲ ਮੱਕੀ ਦੀ ਰੋਟੀ,
ਚਿੱਬੜਾਂ ਵਾਲੀ ਚਟਣੀ ਮਿਲਦੀ ਕੂੰਡੇ ਦੇ ਵਿੱਚ ਘੋਟੀ।
ਦੁੱਧ ਮਲਾਈਆਂ ਦੇਸੀ ਘਿਓ ਦੀ ਕੁੱਟ – ਕੁੱਟ ਖਾਧੀ ਚੂਰੀ।
ਪੈਰਾਂ ਦੇ ਵਿੱਚ ਚੀ ਕੂੰ – ਚੀ ਕੂੰ ਜੁੱਤੀਆਂ ਕਰਨ ਕਸੂਰੀ।
ਪ੍ਰਸ਼ਨ 1 . ਇਨ੍ਹਾਂ ਕਾਵਿ – ਸਤਰਾਂ ਵਿੱਚ ਕਿਸ ਵੇਲੇ ਦੀਆਂ ਖਾਣ – ਪੀਣ ਦੀਆਂ ਚੀਜ਼ਾਂ ਦਾ ਵਰਨਣ ਕੀਤਾ ਗਿਆ ਹੈ?
(ੳ) ਆਧੁਨਿਕ ਪੰਜਾਬ
(ਅ) ਪੁਰਾਤਨ ਪੰਜਾਬ
(ੲ) ਸ਼ਾਮ ਵਾਲੇ
(ਸ) ਸਵੇਰੇ ਵੇਲੇ ਦੀਆਂ
ਪ੍ਰਸ਼ਨ 2 . ਕਿਹੜੀ ਚਟਣੀ ਦਾ ਜ਼ਿਕਰ ਕੀਤਾ ਗਿਆ ਹੈ?
(ੳ) ਪੁਦੀਨੇ ਦੀ
(ਅ) ਧਨੀਏ ਦੀ
(ੲ) ਚਿੱਬੜਾਂ ਦੀ
(ਸ) ਮਿਰਚਾਂ ਦੀ
ਪ੍ਰਸ਼ਨ 3 . ਕਸੂਰੀ ਜੁੱਤੀ ਤੋਂ ਕੀ ਭਾਵ ਹੈ? ਇਸ ਦੀ ਕੀ ਵਿਸ਼ੇਸ਼ਤਾ ਦੱਸੀ ਗਈ ਹੈ ?
(ੳ) ਆਰਾਮਦਾਇਕ
(ਅ) ਅਵਾਜ਼ ਬਹੁਤ ਵਧੀਆ ਹੁੰਦੀ ਹੈ
(ੲ) ਸਭਿੱਆਚਾਰ ਦੀ ਨਿਸ਼ਾਨੀ
(ਸ) ਸਸਤੀ
ਪ੍ਰਸ਼ਨ 4 . ਇਸ ਕਾਵਿ – ਟੋਟੇ ‘ਚ ਮੱਕੀ ਦੀ ਰੋਟੀ ਨਾਲ ਕੀ ਖਾਣ ਦੀ ਗੱਲ ਕੀਤੀ ਗਈ ਹੈ?
(ੳ) ਮੂਲੀ
(ਅ) ਖੀਰਾ
(ੲ) ਦਾਲ
(ਸ) ਸਾਗ
ਪ੍ਰਸ਼ਨ 5 . ‘ਚਿੰਬੜਾਂ ਦੀ ਚਟਣੀ’ ਕਿਵੇਂ ਬਣਾਈ ਜਾਂਦੀ ਸੀ?
(ੳ) ਮਿਕਸੀ ਵਿੱਚ
(ਅ) ਕੂੰਡੇ ਵਿੱਚ
(ੲ) ਕੜਾਹੀ ਵਿੱਚ
(ਸ) ਮਸ਼ੀਨਾਂ ਨਾਲ