ਕਾਵਿ ਟੁਕੜੀ – ਪਰਮਾਤਮਾ
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ,
ਅਸਾਂ ਧਾ ਗਲਵੱਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।
ਧਾ ਚਰਨਾਂ ਤੇ ਸੀਸ ਨਿਵਾਇਆ,
ਸਾਡੇ ਮੱਥੇ ਛੋਹ ਨਾ ਪਾਈ।
ਤੁਸੀਂ ਉੱਚੇ ਅਸੀਂ ਨੀਵੇਂ ਸਾਂ,
ਸਾਡੀ ਪੇਸ਼ ਨਾ ਗਈਆ ਕਾਈ।
ਪ੍ਰਸ਼ਨ 1 . ਕਵੀ ਨੂੰ ਕੌਣ, ਕਿੱਥੇ ਮਿਲਦਾ ਹੈ?
(ੳ) ਪਰਮਾਤਮਾ, ਸੁਪਨੇ ਵਿੱਚ
(ਅ) ਪਰਿਵਾਰ, ਘਰ ਵਿੱਚ
(ੲ) ਰਿਸ਼ਤੇਦਾਰ, ਵਿਆਹ ਵਿੱਚ
(ਸ) ਮਿੱਤਰ, ਬਜ਼ਾਰ ਵਿੱਚ
ਪ੍ਰਸ਼ਨ 2 . ਉਹ ਕਵੀ ਦੇ ਹੱਥ ਕਿਉਂ ਨਾ ਆਇਆ?
(ੳ) ਚਿਕਨਾਈ ਕਰਕੇ
(ਅ) ਖਰ੍ਹਵਾ ਹੋਣ ਕਰਕੇ
(ੲ) ਤਾਕਤਵਰ ਹੋਣ ਕਰਕੇ
(ਸ) ਉੱਦਮ ਹੋਣ ਕਰਕੇ
ਪ੍ਰਸ਼ਨ 3 . ਕਵੀ ਦੀ ਕੀ ਹਾਲਤ ਹੋ ਗਈ?
(ੳ) ਨਿਮਾਣਾਂ
(ਅ) ਦਾਸ ਭਾਵਨਾ
(ੲ) ਤਰਸਯੋਗ
(ਸ) ਬੇਚੈਨੀ ਭਰੀ
ਪ੍ਰਸ਼ਨ 4 . ਕਵੀ ਦਾ ਕੀ ਤੇ ਕਿਉਂ ਕੰਬਦਾ ਰਿਹਾ ਸੀ?
(ੳ) ਕਲਾਈ, ਪਰਮਾਤਮਾ ਦੀ ਡੋਹ ਨਾ ਮਿਲਣ ਕਰਕੇ
(ਅ) ਸਰੀਰ, ਬੁਢਾਪੇ ਕਰਕੇ
(ੲ) ਹੱਥ, ਗਲਾਸ ਫੜਨ ਕਰਕੇ
(ਸ) ਪੈਰ, ਕਮਜ਼ੋਰੀ ਕਰਕੇ
ਪ੍ਰਸ਼ਨ 5 . ‘ਕਲਾਈ’ ਸ਼ਬਦ ਦਾ ਅਰਥ ਦੱਸੋ।
(ੳ) ਬਾਂਹ
(ਅ) ਗੁੱਟ
(ੲ) ਮੋਢਾ
(ਸ) ਉਂਗਲ