ਕਾਵਿ ਟੁਕੜੀ – ਧੀ ਦੀ ਪੁਕਾਰ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਕੁਝ ਸਾਹ ਉਧਾਰੇ ਦੇ ਦੇ ਅੰਮੀਏ,
ਮੈਂ ਜੱਗ ਵੇਖਣ ਦੀ ਚਾਹ ਰੱਖਦੀ ਹਾਂ।
ਤੇਰੀ ਮਮਤਾ ਦੀ ਅੱਗ ਕਿੰਨੀ ਏ,
ਮੈਂ ਅੱਗ ਸੇਕਣ ਦੀ ਚਾਹ ਰੱਖਦੀ ਹਾਂ।
ਦੱਸ ਭਲਾ ਕਿਉਂ ਖੋਂਹਦੀ ਏਂ ਮੈਥੋਂ,
ਮੇਰੇ ਜਿਊਣ ਦਾ ਅਧਿਕਾਰ।
ਕੁੱਖ ‘ਚ ਕਤਲ ਕਰਾ ਕੇ ਮੈਨੂੰ,
ਦੱਸ ਭਲਾ ਕੀ ਵੱਟੇਂਗੀ।
ਆਪਣੇ ਰੂਪ ਦੀ ਦੁਸ਼ਮਣ ਬਣ ਕੇ,
ਉਮਰਾਂ ਦੇ ਮਿਹਣੇ ਖੱਟੇਂਗੀ।
ਪ੍ਰਸ਼ਨ 1. ਕਵਿਤਾ ਵਿੱਚ ਅਣ-ਜੰਮੀ ਬੱਚੀ ਆਪਣੀ ਮਾਂ ਕੋਲੋਂ ਕੀ ਉਧਾਰੇ ਮੰਗ ਰਹੀ ਹੈ ?
(ੳ) ਪੈਸੇ
(ਅ) ਕਿਤਾਬਾਂ
(ੲ) ਸਾਹ
(ਸ) ਕੱਪੜੇ
ਪ੍ਰਸ਼ਨ 2. ਬੱਚੀ ਕੀ ਵੇਖਣ ਦੀ ਚਾਹ ਰੱਖਦੀ ਹੈ ?
(ੳ) ਜੱਗ
(ਅ) ਫ਼ਿਲਮ
(ੲ) ਘਰ
(ਸ) ਸਕੂਲ
ਪ੍ਰਸ਼ਨ 3. ਬੱਚੀ ਕੀ ਸੇਕਣਾ ਚਾਹੁੰਦੀ ਹੈ ?
(ੳ) ਅੰਗੀਠੀ ਦੀ ਅੱਗ
(ਅ) ਮਮਤਾ ਦੀ ਅੱਗ
(ੲ) ਹੀਟਰ
(ਸ) ਧੁੱਪ
ਪ੍ਰਸ਼ਨ 4. ਬੱਚੀ ਆਪਣੀ ਮਾਂ ਨੂੰ ਕੀ ਨਾ ਖੋਹਣ ਲਈ ਕਹਿੰਦੀ ਹੈ ?
(ੳ) ਜਿਊਣ ਦਾ ਅਧਿਕਾਰ
(ਅ) ਪੜ੍ਹਨ ਦਾ ਅਧਿਕਾਰ
(ੲ) ਮੌਲਿਕ ਅਧਿਕਾਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 5. ਆਪਣੇ ਰੂਪ ਦਾ ਦੁਸ਼ਮਣ ਬਣ ਕੇ ਮਾਂ ਕਿਸ ਦੇ ਮਿਹਣੇ ਖੱਟੇਗੀ ?
(ੳ) ਲੋਕਾਂ ਦੇ
(ਅ) ਘਰਦਿਆਂ ਦੇ
(ੲ) ਉਮਰਾਂ ਦੇ
(ਸ) ਪਤੀ ਦੇ