CBSEclass 11 PunjabiClass 9th NCERT PunjabiEducationNCERT class 10thPoemsPoetryPunjab School Education Board(PSEB)

ਕਾਵਿ ਟੁਕੜੀ – ਧਰਤੀ

ਦੋ ਟੋਟਿਆਂ ਵਿੱਚ ਭੌਂ ਟੁੱਟੀ,
ਇੱਕ ਮਹਿਲਾਂ ਦਾ ਇੱਕ ਢੋਕਾਂ ਦਾ।
ਦੋ ਧੜਿਆਂ ਵਿੱਚ ਖ਼ਲਕਤ ਵੰਡੀ,
ਇੱਕ ਲੋਕਾਂ ਦਾ ਇੱਕ ਜੋਕਾਂ ਦਾ

ਪ੍ਰਸ਼ਨ 1 . ਦੋ ਟੋਟਿਆਂ ਵਿੱਚ ਭੌਂ ਟੁੱਟੀ ਦਾ ਭਾਵ ਦੱਸੋ।

() ਲੋਕਾਂ ਦਾ ਦੋ ਹਿੱਸਿਆਂ ਵਿੱਚ ਵੰਡੇ ਜਾਣਾ
() ਦੋ ਟੋਟੇ ਹੋ ਜਾਣਾ
() ਬਰਬਾਦ ਹੋ ਜਾਣਾ
() ਭੂਚਾਲ ਆ ਜਾਣਾ

ਪ੍ਰਸ਼ਨ 2 . ‘ਇੱਕ ਮਹਿਲਾਂ ਦਾ ਇੱਕ ਢੋਕਾਂ ਦਾ’ ਇਸ ਵੰਡ ਨੂੰ ਸਪਸ਼ਟ ਕਰੋ।

() ਮਹਿਲ ਅਤੇ ਝੌਂਪੜੀ
() ਧੋਖੇਬਾਜ਼ ਲੋਕ
() ਸਰਮਾਏਦਾਰਾਂ ਅਤੇ ਗ਼ਰੀਬ ਲੋਕਾਂ ਵਿੱਚ ਵੰਡ
() ਅਨਪੜ੍ਹ ਅਤੇ ਪੜ੍ਹੇ – ਲਿਖੇ ਲੋਕਾਂ ਵਿੱਚ ਵੰਡ

ਪ੍ਰਸ਼ਨ 3 . ‘ਖ਼ਲਕਤ’ ਸ਼ਬਦ ਦਾ ਅਰਥ ਦੱਸੋ।

() ਪਰਮਾਤਮਾ
() ਦੁਨੀਆ
() ਪੈਸਾ
() ਬੇਸਬਰੀ

ਪ੍ਰਸ਼ਨ 4 .ਇਸ ਕਾਵਿ – ਟੁਕੜੀ ਵਿੱਚ ‘ਭੌਂ’ ਸ਼ਬਦ ਤੋਂ ਕੀ ਭਾਵ ਹੈ?

() ਸਮਾਜ
() ਧਰਤੀ
() ਭੂਮੀ
() ਜ਼ਮੀਨ

ਪ੍ਰਸ਼ਨ 5 . ‘ਜੋਕ’ ਕੀ ਖਾਂਦੀ ਹੈ?

() ਰੋਟੀ ਖਾਂਦੀ ਹੈ
() ਪਾਣੀ ਪੀਂਦੀ ਹੈ
() ਸ਼ਹਿਦ ਪੀਂਦੀ ਹੈ
() ਖ਼ੂਨ ਪੀਂਦੀ ਹੈ