ਕਾਵਿ ਟੁਕੜੀ – ਦੇਸ਼ ਦੀ ਖ਼ਾਤਰ ਵਾਰ ਗਏ ਜੋ

ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੀਉਣਾ ਚਾਹੁੰਦਾ ਏ
ਤਰ੍ਹਾਂ – ਤਰ੍ਹਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛੌਂਦਾ ਏ
ਜੀਉਣਾ ਉਸ ਬੰਦੇ ਦਾ ਜੀਉਣਾ, ਰੋਕੇ ਜੋ ਤੂਫਾਨਾਂ ਨੂੰ
ਓ ਦੁਨੀਆਂ ਦੇ ਬੰਦਿਓ, ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ – ਪਿਆਰੀਆਂ ਜਾਨਾਂ ਨੂੰ

ਪ੍ਰਸ਼ਨ 1 . ਕਵੀ ਜਿਊਣ ਬਾਰੇ ਕਿਹੜੀ ਸਚਾਈ ਦੱਸ ਰਿਹਾ ਹੈ?

() ਹਰ ਕੋਈ ਮਰਨਾ ਚਾਹੁੰਦਾ ਹੈ
() ਕੋਈ ਜਿਊਣਾ ਨਹੀਂ ਚਾਹੁੰਦਾ
() ਹਰ ਕੋਈ ਮੌਜ – ਮਸਤੀ ਕਰਨੀ ਚਾਹੁੰਦਾ ਹੈ
() ਹਰ ਕੋਈ ਜ਼ਿੰਦਗੀ ਜਿਊਣੀ ਚਾਹੁੰਦਾ ਹੈ

ਪ੍ਰਸ਼ਨ 2 . ਕਿਸ ਬੰਦੇ ਦਾ ਜੀਵਨ ਸਫ਼ਲ ਹੈ?

() ਜੋ ਦੇਸ਼ ਦੀ ਖ਼ਾਤਰ ਜਾਨ ਵਾਰ ਗਏ
() ਜੋ ਪਰਿਵਾਰ ਦੀ ਖ਼ਾਤਰ ਜਾਨ ਕੁਰਬਾਨ ਕਰ ਗਏ
() ਜੋ ਬਹੁਤ ਧਨ ਇਕੱਠਾ ਕਰ ਗਏ
() ਜੋ ਬਹੁਤ ਜਾਇਦਾਦ ਬਣਾ ਗਏ

ਪ੍ਰਸ਼ਨ 3 . ‘ਤਰ੍ਹਾਂ – ਤਰ੍ਹਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛੌਂਦਾ ਏ’ ਤੁਕ ਦਾ ਭਾਵ ਸਪਸ਼ਟ ਕਰੋ।

() ਪੈਸਾ ਇਕੱਠਾ ਕਰਨਾ
() ਵਿੱਦਿਆ ਹਾਸਲ ਕਰਨੀ
() ਮੇਲ – ਜੋਲ ਵਧਾਉਣਾ
() ਪੰਛੀਆਂ ਨੂੰ ਜਾਲ ਨਾਲ ਫੜਨਾ