ਕਾਵਿ ਟੁਕੜੀ – ਦੁਨੀਆਂ

ਦਾਤਰੀ ਨੂੰ ਤਾਂ ਇੱਕ ਪਾਸੇ ਹੁੰਦੇ ਨੇ ਦੰਦੇ, ਪਰ ਦੁਨੀਆਂ ਨੂੰ ਦੋਨੋਂ ਪਾਸੇ ਦੰਦੇ।

ਦੁਨੀਆਂ ਦੀ ਨਾਂ ਤੂੰ ਐਵੇਂ ਸੁਣਿਆ ਕਰ, ਦੁਨੀਆਂ ਦੋ ਮੂੰਹੀ ਤਲਵਾਰ ਹੈ।

ਦਾਤਰੀ ਨੂੰ ਤਾਂ ਇੱਕ ਪਾਸੇ ਹੁੰਦੇ ਨੇ ਦੰਦੇ, ਪਰ ਦੁਨੀਆਂ ਨੂੰ ਦੋਨੋਂ ਪਾਸੇ ਦੰਦੇ।

ਦੁਨੀਆਂ ਦੂਜਿਆਂ ਦਾ ਮਜ਼ਾਕ ਉਡਾਉਂਦੀ, ਦੁਨੀਆਂ ਦੀ ਐਵੇਂ ਨਾ ਸੁਣਿਆ ਕਰ।

ਦੁਨੀਆਂ ਤੇ ਭਰੋਸਾ ਵੀ ਨਾ ਕਰਿਆ ਕਰ, ਦੁਨੀਆਂ ਤਾਂ ਚੜ੍ਹਦੇ ਸੂਰਜ ਨੂੰ ਸਲਾਮਦੀ।

ਚਾਰ ਪੈਸੇ ਤੇਰੇ ਕੋਲ ਆਣ ਤਾਂ ਯਾਰਾਂ ਦਾ ਲਗ ਜਾਵੇ ਮੇਲਾ,

ਜੇਬ ਖਾਲੀ ਹੋਣ ਤੇ ਤੁਰ ਜਾਣ ਸਾਰੇ, ਬੰਦਾ ਰਹਿ ਜਾਵੇ ਇਕੱਲਾ।

ਕਿਸੇ ਨਹੀਂ ਪੁੱਛਣੀ ਤੇਰੀ ਸਾਰ ਬੰਦਿਆ, ਆਪਣੇ ਆਪ ਤੇ ਰੱਖ ਭਰੋਸਾ ਤੇ ਵਿਸ਼ਵਾਸ ਬੰਦਿਆ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ਕਿਸ ਉੱਪਰ ਯਕੀਨ ਜਾਂ ਭਰੋਸਾ ਕਰਨ ਦੀ ਗੱਲ ਕਹੀ ਗਈ ਹੈ ਅਤੇ ਕਿਉਂ?

ਪ੍ਰਸ਼ਨ 2. ਚਾਰ ਪੈਸੇ ਆਉਣ ਅਤੇ ਜੇਬ ਖਾਲੀ ਹੋਣ ਤੋਂ ਕੀ ਭਾਵ ਹੈ?

ਪ੍ਰਸ਼ਨ 3. ਇਸ ਕਾਵਿ – ਟੁਕੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?