CBSECBSE 12 Sample paperClass 12 Punjabi (ਪੰਜਾਬੀ)EducationKavita/ਕਵਿਤਾ/ कविताPoemsPoetry

ਕਾਵਿ-ਟੁਕੜੀ ਦੀ ਪ੍ਰਸੰਗ ਸਹਿਤ ਵਿਆਖਿਆ


ਹੇਠ ਦਿੱਤੀ ਗਈ ਕਾਵਿ-ਟੁਕੜੀ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:


ਉਂਝ ਤਾਂ ਹਰ ਮਾਂ ਸੋਹਣੀ ਹੁੰਦੀ, ਪਰ ਮੇਰੀ ਮਾਂ ਵੇਖ-ਵੇਖ ਕੇ

ਹਰ ਅੱਖ ਸੁਲਗੇ ਜਿਵੇਂ ਦੁਪਹਿਰੀਂ ਮੈਂ ਉਸ ਦੇ ਸੰਗ ਤੁਰਿਆ ਜਾਵਾਂ


ਪ੍ਰਸੰਗ : ਇਹ ਕਾਵਿ-ਟੁਕੜੀ ‘ਲਾਜ਼ਮੀ ਪੰਜਾਬੀ-12’ ਪਾਠ-ਪੁਸਤਕ ਵਿੱਚ ਦਰਜ ਡਾ. ਹਰਿਭਜਨ ਸਿੰਘ ਦੀ ਕਵਿਤਾ ‘ਮੇਰਾ ਬਚਪਨ’ ਵਿੱਚੋਂ ਲਈ ਗਈ ਹੈ। ਇਸ ਵਿੱਚ ਕਵੀ ਨੇ ਅਜਿਹੇ ਬੱਚੇ ਦੀ ਮਾਨਸਿਕਤਾ ਦਾ ਜ਼ਿਕਰ ਕੀਤਾ ਹੈ ਜਿਸ ਨੇ ਪਿਤਾ ਦੀ ਮੌਤ ਹੋ ਜਾਣ ਕਾਰਨ ਬਚਪਨ ਵਿੱਚ ਆਪਣਾ ਬਚਪਨ ਨਹੀਂ ਮਾਣਿਆ। ਵਿਧਵਾ ਮਾਂ ਦੀ ਹਾਲਤ ਵੇਖ ਕੇ ਉਹ ਉਦਾਸ ਰਹਿੰਦਾ ਹੈ ਤੇ ਸਮੇਂ ਤੋਂ ਪਹਿਲਾਂ ਸਮਝਦਾਰ ਹੋ ਜਾਂਦਾ ਹੈ।

ਵਿਆਖਿਆ : ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਵਿਧਵਾ ਮਾਂ ਦਾ ਸਮਝਦਾਰ ਬੱਚਾ ਕਹਿ ਰਿਹਾ ਹੈ ਕਿ ਵੈਸੇ ਤਾਂ ਹਰ ਮਾਂ ਸੋਹਣੀ ਹੁੰਦੀ ਹੈ ਪਰ ਮੇਰੀ ਮਾਂ ਦੀ ਖੂਬਸੂਰਤੀ ਵੇਖ-ਵੇਖ ਕੇ ਮਰਦਾਂ ਦੀ ਅੱਖ ਬੁਰੀ ਭਾਵਨਾ ਦੀ ਅੱਗ ਨਾਲ ਮਘ ਉੱਠਦੀ ਹੈ। ਮੈਂ ਉਸ ਦੇ ਨਾਲ ਤੁਰਿਆ ਤੇ ਜਾਂਦਾ ਸਾਂ ਪਰ ਚੁੱਪ-ਚਾਪ ਸਾਂ। ਸਾਡੀ ਦੋਹਾਂ ਦੀ ਚੁੱਪ ਸੰਘਣੀ ਸੀ ਭਾਵ ਕੋਈ ਵੀ ਕੋਈ ਗੱਲ ਨਹੀਂ ਸੀ ਕਰਦਾ ਪਰ ਛਾਂ ਇਕਹਿਰੀ ਸੀ ਭਾਵ ਅਸੀਂ ਇੱਕ ਦੂਜੇ ਨੂੰ ਹੌਂਸਲਾ ਵੀ ਨਹੀਂ ਸੀ ਦੇ ਸਕਦੇ। ਕਵੀ ਕਹਿੰਦਾ ਹੈ ਕਿ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਮੇਰੇ ਲਈ ਉਨ੍ਹਾਂ ਦੇ ਇੱਕ-ਇੱਕ ਬੋਲ ਮੇਰੇ ਲਈ ਸਬਕ ਸਨ।