ਕਾਵਿ ਟੁਕੜੀ ਦੀ ਪ੍ਰਸੰਗ ਸਹਿਤ ਵਿਆਖਿਆ


ਹੇਠ ਦਿੱਤੀ ਗਈ ਕਾਵਿ-ਟੁਕੜੀ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:


ਧਰਤੀ ‘ਤੇ ਲਹੂ ਵੱਗਿਆ ਕਬਰਾਂ ਪਈਆਂ ਚੋਣ।

ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਿਜ਼ਾਰਾ ਰੋਣ।

ਅੱਜ ਸੱਭੇ ਕੈਦੋ ਬਣ ਗਏ ਹੁਸਨ ਸ਼ਿਕ ਦੇ ਚੋਰ।


ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-12’ ਪਾਠ-ਪੁਸਤਕ ਵਿੱਚ ਦਰਜ ‘ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਕਵਿੱਤਰੀ ਨੇ 1947 ਦੀ ਵੰਡ ਸਮੇਂ ਹੋਏ ਦੰਗੇ ਫਸਾਦਾਂ ਨੂੰ ਬਿਆਨ ਕੀਤਾ ਹੈ ਤੇ ਧੀਆਂ ਦਾ ਦਰਦ ਵੰਡਾਉਣ ਲਈ ਵਾਰਸ ਸ਼ਾਹ ਨੂੰ ਸੰਬੋਧਨ ਕੀਤਾ ਹੈ।

ਵਿਆਖਿਆ : ਇਨ੍ਹਾਂ ਸਤਰਾਂ ਵਿੱਚ ਕਵਿੱਤਰੀ ਕਹਿੰਦੀ ਹੈ ਕਿ ਪੰਜਾਬ ਵਿੱਚ ਛਿੜੇ ਭਰਾ-ਮਾਰੂ ਫਿਰਕੂ ਫਸਾਦਾਂ ਕਰਕੇ ਧਰਤੀ ਲਹੂ-ਲੁਹਾਨ ਹੋਈ ਪਈ ਹੈ। ਇਸ ਤਰ੍ਹਾਂ ਜਾਪ ਰਿਹਾ ਹੈ ਜਿਵੇਂ ਧਰਤੀ ‘ਤੇ ਖੂਨ ਦਾ ਮੀਂਹ ਵਰ੍ਹਿਆ ਹੋਵੇ ਤੇ ਇਹ ਖੂਨ ਕਬਰਾਂ ਵਿੱਚੋਂ ਰਿਸ-ਰਿਸ ਕੇ ਬਾਹਰ ਆ ਰਿਹਾ ਹੈ।ਅੱਜ ਪ੍ਰੀਤ ਦੀਆਂ ਸ਼ਹਿਜ਼ਾਦੀਆਂ, ਜਿਨ੍ਹਾਂ ਦੇ ਪ੍ਰੇਮੀ ਮਾਰੇ ਗਏ ਹਨ, ਕਬਰਾਂ ਵਿੱਚ ਰਹੀਆਂ ਹਨ। ਇੰਞ ਜਾਪਦਾ ਹੈ ਜਿਵੇਂ ਪੰਜਾਬੀਆਂ ਨੇ ਸੱਚਾ ਪਿਆਰ, ਦਰਦ ਛੱਡ ਦਿੱਤਾ ਹੋਵੇ ਤੇ ਸਾਰੇ ਹੀ ਹੁਸਨ ਤੇ ਇਸ਼ਕ ਦੇ ਚੋਰ ਬਣ ਕੇ ਉਹੀ ਰੋਲ ਅਦਾ ਕਰ ਰਹੇ ਹਨ ਜੋ ਕੈਦੋਂ ਨੇ ਹੀਰ ਤੇ ਰਾਂਝੇ ਦੇ ਪਿਆਰ ਨੂੰ ਤੋੜਨ ਦੇ ਯਤਨਾਂ ਲਈ ਅਦਾ ਕੀਤਾ ਸੀ।