ਕਾਵਿ ਟੁਕੜੀ – ਜੈ ਭਾਰਤ ਮਾਤਾ।

ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

‘ਜਲ੍ਹਿਆਂ ਵਾਲੇ’ ਬਾਗ਼ ਤੇਰੇ ਦੀ, ਅੱਜ ਵੀ ਅਮਰ ਕਹਾਣੀ,
‘ਕਾਮਾਗਾਟਾ ਮਾਰੂ’ ਤੇਰੇ, ਅੱਗ ਲਾਈ ਵਿੱਚ ਪਾਣੀ।
ਚੰਡੀ ਬਣ ਕੇ ਰਣ ਵਿੱਚ ਜੂਝੀ, ਤੇਰੀ ਝਾਂਸੀ ਰਾਣੀ।

ਜੈ ਭਾਰਤ, ਜੈ ਭਾਰਤ ਮਾਤਾ।

‘ਭਗਤ ਸਿੰਘ’ ਜਿਹੇ ਪੁੱਤਰ ਤੇਰੇ, ‘ਊਧਮ ਸਿੰਘ’, ‘ਸਰਾਭੇ’,
ਡੁੱਲ੍ਹੇ ਖ਼ੂਨ ਦਾ ਬਦਲਾ ਉਸ ਨੇ, ਤੋਲ ਲਿਆ ਵਿੱਚ ਛਾਬੇ । ਗੋਰੀ ਅਣਖ ਨੂੰ ਰੰਡੀ ਕਰ ਗਏ, ਤੇਰੇ ਗ਼ਦਰੀ ਬਾਬੇ।

ਜੈ ਭਾਰਤ, ਜੈ ਭਾਰਤ ਮਾਤਾ।

‘ਲਾਜਪਤ’ ਜਿਹੇ ਬਣ ਗਏ ਤੇਰੀ, ਲਾਜ-ਪੱਤ ਦੇ ਰਾਖੇ, ‘ਸ਼ਿਵਾ’ ਅਤੇ ‘ਪ੍ਰਤਾਪ’ ਤੇਰੇ ਨੇ, ਲਿਖੇ ਸ਼ਹੀਦੀ ਸਾਕੇ।


ਪ੍ਰਸ਼ਨ 1. ਕਿਹੜੇ ਬਾਗ਼ ਦੀ ਕਹਾਣੀ ਅੱਜ ਵੀ ਅਮਰ ਹੈ?

(ੳ) ਰਾਮ ਬਾਗ਼ ਦੀ
(ਅ) ਜਲ੍ਹਿਆਂ ਵਾਲੇ ਬਾਗ਼ ਦੀ
(ੲ) ਕੰਪਨੀ ਬਾਗ਼ ਦੀ
(ਸ) ਪ੍ਰਤਾਪ ਬਾਗ਼ ਦੀ

ਪ੍ਰਸ਼ਨ 2. ਕਿਹੜੀ ਰਾਣੀ ਚੰਡੀ ਬਣ ਕੇ ਰਣ ਵਿੱਚ ਜੂਝੀ?

(ੳ) ਰਾਣੀ ਪਦਮਾਵਤੀ
(ਅ) ਰਾਣੀ ਉਰਬਸ਼ੀ
(ੲ) ਜੈਪੁਰ ਦੀ ਰਾਣੀ
(ਸ) ਰਾਣੀ ਝਾਂਸੀ

ਪ੍ਰਸ਼ਨ 3. ਭਾਰਤ ਮਾਂ ਦੇ ਕਿਨ੍ਹਾਂ ਪੁੱਤਰਾਂ ਦਾ ਜ਼ਿਕਰ ਕੀਤਾ ਗਿਆ ਹੈ?

(ੳ) ਮਹਾਰਾਣਾ ਪ੍ਰਤਾਪ ਦਾ
(ਅ) ਭਗਤ ਸਿੰਘ, ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦਾ
(ੲ) ਸੁਭਾਸ਼ ਚੰਦਰ ਬੋਸ ਦਾ
(ਸ) ਕਾਂਸ਼ੀ ਰਾਮ ਅਤੇ ਉਜਾਗਰ ਸਿੰਘ ਦਾ

ਪ੍ਰਸ਼ਨ 4. ਕਿਹੜੇ ਬਾਬੇ ਗੋਰੀ ਅਣਖ ਨੂੰ ਰੰਡੀ ਕਰ ਗਏ ?

(ੳ) ਗ਼ਦਰੀ ਬਾਬੇ
(ਅ) ਕੂਕਾ ਲਹਿਰ ਦੇ ਬਾਬੇ
(ੲ) ਅਜ਼ਾਦੀ ਸੰਗਰਾਮ ਨਾਲ ਸੰਬੰਧਿਤ ਬਾਬੇ
(ਸ) ਅਕਾਲੀ ਲਹਿਰ ਨਾਲ ਸੰਬੰਧਿਤ ਬਾਬੇ

ਪ੍ਰਸ਼ਨ 5. ਸ਼ਹੀਦੀ ਸਾਕੇ ਕਿਸਨੇ ਲਿਖੇ ?

(ੳ) ਪੰਜਾਬੀਆਂ ਨੇ
(ਅ) ਸੂਰਬੀਰਾਂ ਨੇ
(ੲ) ਅਣਖੀ ਜੋਧਿਆਂ ਨੇ
(ਸ) ਸ਼ਿਵਾ ਜੀ ਅਤੇ ਰਾਣਾ ਪ੍ਰਤਾਪ ਨੇ