ਕਾਵਿ ਟੁਕੜੀ : ਗੁੱਸਾ
ਹੇਠ ਲਿਖੀਆਂ ਕਾਵਿ -ਸਤਰਾਂ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ –
ਗੁੱਸਾ ਵੱਡਾ ਵੈਰੀ ਜਾਣੋ,
ਗੱਲ ਇਹ ਮਨ ਵਿੱਚ ਪੱਕੀ ਠਾਣੇ।
ਗੁੱਸਾ ਗੱਲ ਰਤਾ ਨਾ ਜਰਦਾ,
ਗੁੱਸਾ ਦੁਸ਼ਮਣ ਪੈਦਾ ਕਰਦਾ।
ਗੁੱਸਾ ਲੱਖ ਬਿਮਾਰੀਆਂ ਲਾਵੇ,
ਬੰਦੇ ਨੂੰ ਘੁਣ ਵਾਂਗ ਖਾਵੇ।
ਮੇਰੀ ਗੱਲ ਇੱਕ ਮਨ ਵਿੱਚ ਧਾਰੋ,
ਗੁੱਸੇ ਜੰਮਦੇ ਨੂੰ ਹੀ ਮਾਰੋ॥
ਪ੍ਰਸ਼ਨ 1. ਗੁੱਸੇ ਦੇ ਕਿਹੜੇ – ਕਿਹੜੇ ਨੁਕਸਾਨ ਹਨ?
ਪ੍ਰਸ਼ਨ 2. ਸਾਨੂੰ ਕਿਹੜੀ ਗੱਲ ਮਨ ਵਿੱਚ ਧਾਰਨੀ ਚਾਹੀਦੀ ਹੈ?
ਪ੍ਰਸ਼ਨ 3. ‘ਘੁਣ ਵਾਂਗੂ ਖਾਵੇ ’ ਅਤੇ ‘ਰਤਾ ਨਾ ਜਰਦਾ ‘ ਸ਼ਬਦਾਂ ਦੇ ਅਰਥ ਲਿਖੋ।
ਪ੍ਰਸ਼ਨ 4. ਉਪਰੋਕਤ ਕਾਵਿ – ਟੋਟੇ ਦਾ ਪ੍ਰਸੰਗ ਲਿਖੋ।