ਕਾਵਿ ਟੁਕੜੀ – ਉੱਦਮ ਕਰੀਂ ਜ਼ਰੂਰ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਜੇ ਕੁਝ ਲੋਚੇਂ ਮਨ ਵਿੱਚ ਸੱਜਣਾ, ਉੱਦਮ ਕਰੀਂ ਜ਼ਰੂਰ।
ਬਿਨ ਉੱਦਮ ਹੱਥ ਸੱਖਣੇ ਰਹਿਸਣ, ਉੱਦਮ ਥੀਂ ਭਰਪੂਰ। ਜੇ ਚਾਹੇਂ ਪੁੱਜਣਾ ਮੰਜ਼ਲ ‘ਤੇ, ਵਗੀਂ ਜਿਵੇਂ ਦਰਿਆ। ਤੋਰ-ਨਿਰੰਤਰ ਨਾਂ ਜ਼ਿੰਦਗੀ ਦਾ, ਮੌਤ, ਕਦਮ ਰੁਕਿਆਂ।
ਜੇ ਕਿਧਰੇ ਹਾਰਾਂ ਲੱਕ ਤੋੜਨ, ਮਨ ਹੋ ਜਾਏ ਨਿਰਾਸ਼। ਜ਼ਿੰਦਗੀ ਜਾਣੀਂ ਘੋਲ ਲੰਮੇਰਾ, ਜਿੱਤ ਵਿੱਚ ਰੱਖ ਵਿਸ਼ਵਾਸ।
ਪ੍ਰਸ਼ਨ 1. ਬਿਨਾਂ ਉੱਦਮ ਤੋਂ ਹੱਥ ਕਿਵੇਂ ਦੇ ਰਹਿੰਦੇ ਹਨ?
(ੳ) ਸੱਖਣੇ
(ਅ) ਭਰੇ
(ੲ) ਕਮਜ਼ੋਰ
(ਸ) ਪਰਾਏ
ਪ੍ਰਸ਼ਨ 2. ਮੰਜ਼ਲ ‘ਤੇ ਪਹੁੰਚਣ ਲਈ ਕਿਵੇਂ ਵਗਣਾ ਪੈਂਦਾ ਹੈ ?
(ੳ) ਪਾਣੀ ਵਾਂਗ
(ਅ) ਨਦੀ ਵਾਂਗ
(ੲ) ਦਰਿਆ ਵਾਂਗ
(ਸ) ਹਵਾ ਵਾਂਗ
ਪ੍ਰਸ਼ਨ 3. ਨਿਰੰਤਰ ਤੋਰ ਕਿਸ ਦਾ ਨਾਂ ਹੈ ?
(ੳ) ਜੀਵਨ ਦਾ
(ਅ) ਜ਼ਿੰਦਗੀ ਦਾ
(ੲ) ਵਿਕਾਸ ਦਾ
(ਸ) ਅੱਗੇ ਵਧਣ ਦਾ
ਪ੍ਰਸ਼ਨ 4. ਜੇ ਮਨ ਨਿਰਾਸ਼ ਹੋ ਜਾਵੇ ਤਾਂ ਜ਼ਿੰਦਗੀ ਨੂੰ ਕੀ ਸਮਝਣਾ ਚਾਹੀਦਾ ਹੈ ?
(ੳ) ਲੰਮੀ ਦੌੜ
(ਅ) ਲੰਮਾ ਸਫ਼ਰ
(ੲ) ਲੰਮੇਰਾ ਘੋਲ
(ਸ) ਸੰਘਰਸ਼
ਪ੍ਰਸ਼ਨ 5. ਲੱਕ ਕੌਣ ਤੋੜਦਾ ਹੈ ?
(ੳ) ਹਾਰਾਂ
(ਅ) ਕਮਜ਼ੋਰੀਆਂ
(ੲ) ਪ੍ਰੇਸ਼ਾਨੀਆਂ
(ਸ) ਬੇਚੈਨੀਆਂ