ਕਾਵਿ – ਟੁਕੜੀ – ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ।
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ,
ਫ਼ੈਸਲੇ ਸੁਣਦਿਆਂ – ਸੁਣਦਿਆਂ ਸੁੱਕ ਗਏ।
ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ।
ਪ੍ਰਸ਼ਨ 1 . ਕਵੀ ਅਨੁਸਾਰ ਬੰਦੇ ਕਿੱਥੇ ਬਿਰਖ ਹੋ ਗਏ ਹਨ?
(ੳ) ਘਰ ਵਿੱਚ
(ਅ) ਅਦਾਲਤ ਵਿੱਚ
(ੲ) ਬਾਗ਼ ਵਿੱਚ
(ਸ) ਖੇਤਾਂ ਵਿੱਚ
ਪ੍ਰਸ਼ਨ 2 . ਲੋਕਾਂ ਨੂੰ ਉਜੜੇ ਘਰੀਂ ਜਾਣ ਨੂੰ ਕਿਉਂ ਕਿਹਾ ਗਿਆ ਹੈ?
(ੳ) ਕੋਈ ਨੁਕਸਾਨ ਨਹੀਂ ਹੋਵੇਗਾ
(ਅ) ਉਹਨਾਂ ਦੇ ਹੱਕ ਵਿੱਚ ਫ਼ੈਸਲਾ ਨਹੀਂ ਹੋਵੇਗਾ
(ੲ) ਥੱਕ ਜਾਣਗੇ
(ਸ) ਡਿੱਗ ਪੈਣਗੇ
ਪ੍ਰਸ਼ਨ 3 . ਕਵੀ ਅਨੁਸਾਰ ਬੰਦੇ ਕਿਉਂ ਬਿਰਖ ਹੋ ਗਏ ਹਨ?
(ੳ) ਨਿਆਂ ਦੀ ਉਡੀਕ ਵਿੱਚ
(ਅ) ਘਰ ਜਾਣ ਦੀ ਉਡੀਕ ਵਿੱਚ
(ੲ) ਜੇਲ੍ਹ ਜਾਣ ਕਰਕੇ
(ਸ) ਘਰ ਨਾ ਜਾਣ ਕਰਕੇ
ਪ੍ਰਸ਼ਨ 4 . ਇਨ੍ਹਾਂ ਸਤਰਾਂ ਵਿਚਲੀ ਭਾਵਨਾ ਕਿਹੋ ਜਿਹੀ ਹੈ?
(ੳ) ਤਰਸਯੋਗ
(ਅ) ਹਮਦਰਦੀ ਵਾਲੀ
(ੲ) ਗ਼ੈਰ – ਜਿੰਮੇਦਾਰ
(ਸ) ਬੇਕਦਰੀ ਵਾਲੀ
ਪ੍ਰਸ਼ਨ 5 . ‘ਬਿਰਖ’ ਸ਼ਬਦ ਦਾ ਭਾਵ – ਅਰਥ ਦੱਸੋ।
(ੳ) ਸੁੱਕੇ ਪੱਤੇ
(ਅ) ਰੁੱਖ
(ੲ) ਟਹਿਣੀਆਂ
(ਸ) ਦੁੱਖੀ