ਕਾਵਿ ਟੁਕੜੀ – ਅੱਲੜ ਬੱਲੜ੍ਹ ਬਾਵੇ ਦਾ (ਲੋਰੀ)
ਅੱਲੜ ਬੱਲੜ੍ਹ ਬਾਵੇ ਦਾ,
ਬਾਵਾ ਕਣਕ ਲਿਆਵੇਗਾ।
ਬਾਵੀ ਬਹਿ ਕੇ ਛੱਟੇਗੀ,
ਮਾਂ ਪੂਣੀਆਂ ਵੱਟੇਗੀ,
ਬਾਵੀ ਮੰਨ ਪਕਾਵੇਗੀ,
ਬਾਵਾ ਬੈਠਾ ਖਾਵੇਗਾ।
ਪ੍ਰਸ਼ਨ 1. ਬਾਵਾ ਕੀ ਲੈ ਕੇ ਆਵੇਗਾ ?
(ੳ) ਝੋਨਾ
(ਅ) ਬਾਜਰਾ
(ੲ) ਕਣਕ
(ਸ) ਸੋਨਾ
ਪ੍ਰਸ਼ਨ 2 . ਬਾਵੀ ਬਹਿ ਕੇ ਕੀ ਛੱਟੇਗੀ?
(ੳ) ਚਾਵਲ
(ਅ) ਕਣਕ
(ੲ) ਦਾਲ
(ਸ) ਛੋਲੇ
ਪ੍ਰਸ਼ਨ 3 . ਮਾਂ ਕੀ ਕਰੇਗੀ ?
(ੳ) ਰੋਟੀ ਪਕਾਵੇਗੀ
(ਅ) ਖਿਡਾਵੇਗੀ
(ੲ) ਲੋਰੀ ਸੁਣਾਵੇਗੀ
(ਸ) ਪੂਣੀਆਂ ਵੱਟੇਗੀ
ਪ੍ਰਸ਼ਨ 4 . ਮੰਨ ਕੌਣ ਪਕਾਏਗਾ ?
(ੳ) ਮਾਂ
(ਅ) ਦਾਦੀ
(ੲ) ਬਾਵੀ
(ਸ) ਭੈਣ
ਪ੍ਰਸ਼ਨ 5 . ਮੰਨ ਕੌਣ ਖਾਏਗਾ ?
(ੳ) ਬਾਵਾ
(ਅ) ਪੁੱਤਰ
(ੲ) ਪੋਤਰਾ
(ਸ) ਭਰਾ