ਕਾਵਿ ਟੁਕੜੀ : ਅਜ਼ਾਦੀ

ਕਵੀ : ਡਾ. ਗੁਰਮਿੰਦਰ ਸਿੱਧ


ਹੇਠ ਲਿਖੇ ਕਾਵਿ-ਟੋਟੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ:


“ਪੂੰਝ ਅੱਥਰੂ, ਪੈਰਾਂ ਨੂੰ ਸਫ਼ਰ ਦੇ ਦਿਓ,

ਵਰਕਾ ਹਾਰ ਦਾ ਪਾੜੋ ਕਿਤਾਬ ਵਿੱਚੋਂ।

ਤਰਕਸ਼ ਧਰੋ ਕਮਾਨ ਦੀ ਜੀਭ ਉੱਤੇ,

ਖ਼ੁਸ਼ੀ ਕੱਢੋ ਬਘਿਆੜ ਦੀ ਜਾਭ ਵਿੱਚੋਂ।

ਜ਼ਖ਼ਮ ਬਾਲ ਕੇ ਰੱਖੋ ਕਿਨਾਰਿਆਂ ‘ਤੇ,

ਚੰਦ ਆਏਗਾ ਬਾਹਰ ਚਨਾਬ ਵਿੱਚੋਂ।

ਜਿਹੜਾ ਹਿੰਦ ਦੀ ਫੇਰ ਤਕਦੀਰ ਬਦਲੂ,

ਉੱਠੂ ਫੇਰ ਅਵਾਜ਼ ਪੰਜਾਬ ਵਿੱਚੋਂ।।


ਪ੍ਰਸ਼ਨ 1. ਕਵੀ ਪੰਜਾਬਵਾਸੀਆਂ ਨੂੰ ਕੀ ਕਰਨ ਲਈ ਆਖਦਾ ਹੈ?

ਪ੍ਰਸ਼ਨ 2. ਮੁਸੀਬਤ ਸਮੇਂ ਹਾਰ ਦੇ ਡਰ ਨਾਲ ਪਿੱਛੇ ਹੱਟ ਜਾਣ ਦੀ ਥਾਂ ਕੀ ਕਰਨਾ ਚਾਹੀਦਾ ਹੈ?

ਪ੍ਰਸ਼ਨ 3. ਪੰਜਾਬ ਵਿੱਚੋਂ ਕਿਹੜੀ ਅਵਾਜ਼ ਉੱਠੇਗੀ?