ਕਾਵਿ ਟੁਕੜੀ – ਅਬਲਾ ਪੈਦਾ ਬਲਵਾਨ ਕਰੇ।
ਹਾਲਾਂਕਿ ‘ਅਬਲਾ’ ਦੇ ਹੱਥ ਹੀ ਸਭ ਮੁਲਕਾਂ ਸੰਗੀਆਂ ਵਾਗਾਂ ਨੇ।
ਅਬਲਾ ਦੇ ਜਾਗਣ ਨਾਲ ਹੀ ਕੌਮਾਂ ਨੂੰ ਆਈਆਂ ਜਾਗਾਂ ਨੇ।
ਅਬਲਾ ਹਰ ਘਰ ਦੀ ਰਾਣੀ ਹੈ ਅਬਲਾ ਪੈਦਾ ਬਲਵਾਨ ਕਰੇ।
ਅਬਲਾ ਜਿ ਚਹੇ ਤਾਂ ਘਰ ਸੁਧਰੇ ਅਬਲਾ ਜਿ ਚਹੇ ਵੀਰਾਨ ਕਰੇ।
ਅਬਲਾ ਜਿ ਗਿਰਾਏ ਪਾਤਾਲ ਸੁਟੇ ਅਬਲਾ ਜਿ ਉਠਾਏ ਤਾਂ ਮੁਕਤਿ ਮਿਲੇ।
ਅਬਲਾ ਤੋਂ ਬਲ, ਧੀਰਜ, ਸ਼ਕਤੀ, ਦ੍ਰਿੜ੍ਹਤਾ, ਸ਼ਾਂਤੀ ਤੇ ਯੁਕਤੀ ਮਿਲੇ।
ਪ੍ਰਸ਼ਨ 1 . ਕੌਮ ਵਿੱਚ ਜਾਗ੍ਰਿਤੀ ਕਿਵੇਂ ਆਈ ਹੈ?
(ੳ) ਔਰਤ ਦੇ ਜਾਗਰੂਕ ਹੋਣ ਨਾਲ
(ਅ) ਮਰਦ ਦੇ ਜਾਗਰੂਕ ਹੋਣ ਨਾਲ
(ੲ) ਭੇਦ – ਭਾਵ ਕਰਨ ਨਾਲ
(ਸ) ਕਿਸ ਨੂੰ ਨੀਵਾਂ ਦਿਖਾਉਣ ਨਾਲ
ਪ੍ਰਸ਼ਨ 2 . ਇਨ੍ਹਾਂ ਸਤਰਾਂ ਵਿੱਚੋਂ ਅਬਲਾ ਦੇ ਕਿਹੜੇ – ਕਿਹੜੇ ਰੂਪਾਂ ਦਾ ਪਤਾ ਲੱਗਦਾ ਹੈ?
(ੳ) ਧੀਰਜ
(ਅ) ਸ਼ਕਤੀ
(ੲ) ਦ੍ਰਿੜ੍ਹਤਾ
(ਸ) ਸਾਰੇ
ਪ੍ਰਸ਼ਨ 3 . ਅਬਲਾ ਤੋਂ ਕਿਹੜੀ ਸਿੱਖਿਆ ਮਿਲਦੀ ਹੈ?
(ੳ) ਔਰਤ ਕਮਜ਼ੋਰ ਹੈ
(ਅ) ਔਰਤ ਵਿਚਾਰੀ ਹੈ
(ੲ) ਔਰਤ ਤਰਸਯੋਗ ਹੈ
(ਸ) ਔਰਤ ਬਲਵਾਨ ਹੈ