ਕਾਵਿ ਟੁਕੜੀ

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ।

ਪ੍ਰਸ਼ਨ 1 . ਕਿਸ ਨੂੰ ਕਬਰਾਂ ਵਿੱਚੋਂ ਬੋਲਣ ਲਈ ਕਿਹਾ ਗਿਆ ਹੈ ਤੇ ਕਿਉਂ ?

() ਬੁੱਲ੍ਹੇ ਸ਼ਾਹ
() ਵਾਰਸ ਸ਼ਾਹ
() ਸ਼ਾਹ ਮੁਹੰਮਦ
() ਬਾਬਾ ਫ਼ਰੀਦ

ਪ੍ਰਸ਼ਨ 2 . ਕਿਹੜੀ ਧੀ ਰੋਈ ਸੀ ?

(ੳ) ਪੰਜਾਬ ਦੀ
(ਅ) ਹਿਮਾਚਲ ਦੀ
(ੲ) ਹਰਿਆਣੇ ਦੀ
(ਸ) ਰਾਜਸਥਾਨ ਦੀ

ਪ੍ਰਸ਼ਨ 3 . ਇਨ੍ਹਾਂ ਸਤਰਾਂ ਦੀ ਭਾਵਨਾ ਕਿਹੋ ਜਿਹੀ ਹੈ?

(ੳ) ਖੇੜੇ ਵਾਲੀ
(ਅ) ਵੈਰਾਗਮਈ
(ੲ) ਦਰਿਆਦਿਲੀ
(ਸ) ਜੋਸ਼ੀਲੀ

ਪ੍ਰਸ਼ਨ 3 . ਵੈਣ ਸ਼ਬਦ ਦਾ ਅਰਥ ਦੱਸੋ।

(ੳ) ਹਾਸਾ
(ਅ) ਕੀਰਨੇ
(ੲ) ਤਾਹਨੇ – ਮਿਹਣੇ
(ਸ) ਗਿਲੇ – ਸ਼ਿਕਵੇ

ਪ੍ਰਸ਼ਨ 5 . ਇਸ ਕਾਵਿ ਟੋਟੇ ਵਿੱਚ ਕਿਹੜੇ ਕਵੀ ਦੀ ਗੱਲ ਕੀਤੀ ਗਈ ਹੈ ?

(ੳ) ਵਾਰਸ ਸ਼ਾਹ
(ਅ) ਸ਼ਿਵ ਕੁਮਾਰ
(ੲ) ਅੰਮ੍ਰਿਤਾ ਪ੍ਰੀਤਮ
(ਸ) ਹੀਰ