ਕਾਰ ਵਿਹਾਰ ਸੰਬੰਧੀ ਪੱਤਰ -: ਖੇਤੀ-ਬਾੜੀ ਸਹਾਇਕ ਧੰਦਿਆਂ ਦੀ ਸਿਖਲਾਈ ਸਬੰਧੀ ਕੋਰਸ ਬਾਰੇ ਜਾਣਕਾਰੀ।
ਤੁਸੀਂ ਪੜ੍ਹੇ-ਲਿਖੇ ਕਿਸਾਨ ਹੋ। ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਖੇਤੀ-ਬਾੜੀ ਸਹਾਇਕ ਧੰਦਿਆਂ ਸਬੰਧੀ ਸਿਖਲਾਈ ਕੋਰਸ ਕਰਨ ਬਾਰੇ ਇੱਕ ਪੱਤਰ ਲਿਖੋ।
ਤਰੇਟੀ,
ਪਠਾਨਕੋਟ ਰੋਡ,
ਪਠਾਨਕੋਟ।
ਹਵਾਲਾ ਨੰ. 241
ਮਿਤੀ : 21-1-20..
ਸੇਵਾ ਵਿਖੇ,
ਮੁੱਖ ਕ੍ਰਿਸ਼ੀ ਅਫ਼ਸਰ,
ਕ੍ਰਿਸ਼ੀ ਵਿਗਿਆਨ ਕੇਂਦਰ,
ਗੁਰਦਾਸਪੁਰ ਰੋਡ,
ਪਠਾਨਕੋਟ।
ਵਿਸ਼ਾ : ਖੇਤੀ-ਬਾੜੀ ਸਹਾਇਕ ਧੰਦਿਆਂ ਦੀ ਸਿਖਲਾਈ ਸਬੰਧੀ ਕੋਰਸ ਬਾਰੇ ਜਾਣਕਾਰੀ।
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਬੀ.ਐਸ.ਸੀ. ਐਗਰੀਕਲਚਰ ਪਾਸ ਹਾਂ। ਮੇਰੇ ਕੋਲ ਵਿਰਾਸਤੀ 10 ਏਕੜ ਜ਼ਮੀਨ ਹੈ। ਮੇਰੇ ਪਿਤਾ ਜੀ ਉਸ ਜ਼ਮੀਨ ਤੇ ਮੌਸਮੀ ਫ਼ਸਲਾਂ ਬੀਜਦੇ ਹਨ ਜਿਨ੍ਹਾਂ ਵਿੱਚ ਬਾਜਰਾ, ਕਣਕ, ਮੱਕੀ, ਝੋਨਾ ਪ੍ਰਮੁੱਖ ਫ਼ਸਲਾਂ ਹਨ, ਜਿਸ ਕਾਰਨ ਧਰਤੀ ਹੇਠਲਾ ਪਾਣੀ ਬਹੁਤ ਥੱਲੇ ਚਲਾ ਗਿਆ ਹੈ, ਦੂਸਰਾ ਇਹਨਾਂ ਫ਼ਸਲਾਂ ‘ਤੇ ਦਿਨੋ-ਦਿਨ ਖਰਚਿਆਂ ਵਿੱਚ ਬੇਇੰਤਹਾ ਵਾਧਾ ਹੋਇਆ ਹੈ, ਜਿਸ ਕਰਕੇ ਹੁਣ ਇਹ ਫ਼ਸਲਾਂ ਪੈਦਾ ਕਰਨਾ ਫਾਇਦੇਮੰਦ ਨਹੀਂ ਰਿਹਾ। ਇਸ ਲਈ ਮੈਂ ਖੇਤੀ-ਬਾੜੀ ਸਹਾਇਕ ਧੰਦਿਆਂ-ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਆਰਗੈਨਿਕ ਖੇਤੀ, ਆਰਗੈਨਿਕ ਖਾਦ, ਮਾਰਕੀਟਿੰਗ ਆਦਿ ਵਿੱਚੋਂ ਕਿਸੇ ਸਬੰਧੀ ਸਿਖਲਾਈ ਦੇਣ ਵਾਲਾ ਕੋਰਸ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਆਪ ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਇਹ ਕੋਰਸ ਕਿੱਥੇ ਤੇ ਕਿੰਨੀ ਫ਼ੀਸ ਵਿੱਚ ਕਰਵਾਏ ਜਾਂਦੇ ਹਨ। ਆਸ ਹੈ ਕਿ ਆਪ ਜਲਦੀ ਤੋਂ ਜਲਦੀ ਮੇਰੇ ਇਸ ਪੱਤਰ ਦਾ ਜਵਾਬ ਦਿਓਗੇ।
ਆਪ ਦਾ ਧੰਨਵਾਦੀ ਹੋਵਾਂਗਾ,
ਆਪ ਜੀ ਦਾ ਵਿਸ਼ਵਾਸਪਾਤਰ,
ਪ੍ਰੇਮ ਕੁਮਾਰ।